-4.8 C
Toronto
Friday, December 12, 2025
spot_img
Homeਦੁਨੀਆਨਿਊਜ਼ੀਲੈਂਡ ਵੱਲੋਂ ਭਾਰਤ ਦੀ ਹਮਾਇਤ 'ਚ ਮਤਾ ਪਾਸ

ਨਿਊਜ਼ੀਲੈਂਡ ਵੱਲੋਂ ਭਾਰਤ ਦੀ ਹਮਾਇਤ ‘ਚ ਮਤਾ ਪਾਸ

ਆਕਲੈਂਡ : ਨਿਊਜ਼ੀਲੈਂਡ ਦੀ ਸੰਸਦ ਨੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਭਾਰਤ ਦੀ ਹਮਾਇਤ ਵਿੱਚ ਇਕ ਮਤਾ ਪਾਸ ਕੀਤਾ ਹੈ। ਨਿਊਜ਼ੀਲੈਂਡ ਸਰਕਾਰ ਵੱਲੋਂ ਇਹ ਮਤਾ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਿਨਸਟਨ ਪੀਟਰ ਨੇ ਪੇਸ਼ ਕੀਤਾ, ਜਿਸ ਨੂੰ ਪੂਰਨ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਪੀਟਰ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਕੀਤਾ ਗਿਆ ਫਿਦਾਈਨ ਹਮਲਾ ਨਿੰਦਣਯੋਗ ਹੈ। ਵਿਨਸਟਨ ਨੇ ਮਤੇ ਵਿੱਚ ਕਿਹਾ ਕਿ ਉਹ ਹਮਲੇ ਵਿੱਚ ਜਾਨ ਗਵਾਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਅਤੇ ਸਰਕਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਨ।

RELATED ARTICLES
POPULAR POSTS