Breaking News
Home / ਦੁਨੀਆ / ਇਮਰਾਨ ਖਾਨ ਨੂੰ ਢਾਈ ਸਾਲਾਂ ਬਾਅਦ ਪਾਕਿਸਤਾਨ ਦੇ ਵਿਕਾਸ ਦੀ ਆਈ ਯਾਦ

ਇਮਰਾਨ ਖਾਨ ਨੂੰ ਢਾਈ ਸਾਲਾਂ ਬਾਅਦ ਪਾਕਿਸਤਾਨ ਦੇ ਵਿਕਾਸ ਦੀ ਆਈ ਯਾਦ

ਕਿਹਾ, ਹੁਣ ਜਨਤਾ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ
ਇਸਮਾਲਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਿਰੋਧ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ਂਿੲਮਰਾਨ ਖਾਨ ਨੇ ਆਪਣੇ ਮੰਤਰੀਆਂ ਕੋਲੋਂ ਕੰਮ ਸਬੰਧੀ ਜਾਣਕਾਰੀ ਮੰਗੀ ਹੈ। ਰਾਜਧਾਨੀ ਇਸਲਾਮਾਬਾਦ ਵਿਚ ਆਯੋਜਿਤ ਇਕ ਸਮਾਗਮ ਵਿਚ ਇਮਰਾਨ ਨੇ ਮੰਤਰੀਆਂ ਨੂੰ ਕਿਹਾ ਕਿ ਹੁਣ ਸਾਨੂੰ ਕੰਮ ਕਰਕੇ ਦਿਖਾਉਣਾ ਹੀ ਹੋਵੇਗਾ। ਸਰਕਾਰ ਦੇ ਬਚੇ ਹੋਏ ਦੋ ਢਾਈ ਸਾਲਾਂ ਵਿਚ ਸਾਨੂੰ ਜਨਤਾ ਨੂੰ ਜਵਾਬ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ ਵਿਚ ਸ਼ਾਮਲ 11 ਵਿਰੋਧੀ ਦਲਾਂ ਨੇ ਦੇਸ਼ ਭਰ ਵਿਚ ਇਮਰਾਨ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …