Breaking News
Home / ਦੁਨੀਆ / ਐਮਪੀਪੀ ਮਾਂਗਟ ਨੇ ਫੋਰਟ ਮੈਕਮਰੀ ‘ਚ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਕੀਤੀ ਅਪੀਲ

ਐਮਪੀਪੀ ਮਾਂਗਟ ਨੇ ਫੋਰਟ ਮੈਕਮਰੀ ‘ਚ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੱਦਦ ਲਈ ਕੀਤੀ ਅਪੀਲ

MPP Amritt Mangat copy copyਪੰਜਾਬੀ ਭਾਈਚਾਰਾ ਕਰ ਰਿਹਾ ਹੈ ਵਧ ਚੜ੍ਹ ਕੇ ਸਹਾਇਤਾ
ਟੋਰਾਂਟੋ/ਬਿਊਰੋ ਨਿਊਜ਼
ਅੰਮ੍ਰਿਤ ਮਾਂਗਟ ਐਮਪੀਪੀ ਮਿਸੀਸਾਗਾ, ਬਰੈਂਪਟਨ ਸਾਊਥ ਨੇ ਸਟੇਟ ਅਸੈਂਬਲੀ ਵਿਚ ਸਾਰੇ ਰਾਜ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਫੋਰਟ ਮੈਕਮਰੀ, ਅਲਬਰਟਾ ਵਿਚ ਜੰਗਲ ਦੀ ਅੱਗ ਤੋਂ ਪ੍ਰਭਾਵਿਤ ਸਾਰੇ ਵਿਅਕਤੀਆਂ ਦੀ ਮੱਦਦ ਲਈ ਵਧ ਚੜ੍ਹ ਕੇ ਅੱਗੇ ਆਉਣ। ਇਸ ਅੱਗ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਘਰ-ਬਾਰ ਅਤੇ ਕਾਰੋਬਾਰ ਤਬਾਹ ਹੋ ਗਏ ਹਨ। ਮਾਂਗਟ ਨੇ ਕਿਹਾ ਕਿ ਸਾਨੂੰ ਉਹਨਾਂ ਪੀੜਤ ਵਿਅਕਤੀਆਂ ਨੂੰ ਇਸ ਹਾਲਤ ਵਿਚੋਂ ਕੱਢਣ ਲਈ ਮੱਦਦ ਕਰਨੀ ਚਾਹੀਦੀ ਹੈ। ਬੀਤੇ ਇਕ ਹਫਤੇ ਤੋਂ ਅੱਗ ਨਾਲ ਪ੍ਰਭਾਵਿਤ ਵਿਅਕਤੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ। ਉਥੋਂ ਆ ਰਹੀਆਂ ਤਸਵੀਰਾਂ ਬੇਹੱਦ ਦਰਦਨਾਕ ਹਨ।
ਉਹਨਾਂ ਨੂੰ ਦੇਖ ਕੇ ਰੋਣਾ ਆਉਂਦਾ ਹੈ।  80 ਹਜ਼ਾਰ ਵਿਅਕਤੀਆਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਹੈ। ਮਾਂਗਟ ਨੇ ਕਿਹਾ ਕਿ ਅਜੇ ਵੀ ਖਤਰਾ ਬਣਿਆ ਹੋਇਆ ਹੈ ਅਤੇ ਫਾਇਰ ਫਾਈਟਰ ਅੱਗ ਨੂੰ ਬੁਝਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੌਰਾਨ ਇਹ ਚੰਗੀ ਗੱਲ ਹੈ ਕਿ ਕੈਨੇਡੀਅਨ ਅੱਗੇ ਆ ਰਹੇ ਹਨ ਅਤੇ ਪੀੜਤਾਂ ਦੀ ਖੁੱਲ੍ਹ ਕੇ ਮੱਦਦ ਕਰ ਰਹੇ ਹਨ। ਫੈਡਰਲ ਸਰਕਾਰ ਵੀ ਮੱਦਦ ਕਰ ਰਹੀ ਹੈ। ਇੱਥੋਂ ਤੱਕ ਕਿ ਸੀਰੀਆਈ ਰਿਫਿਊਜ਼ੀਆਂ ਦਾ ਗਰੁੱਪ ਵੀ ਆਪਣੇ ਨਵੇਂ ਦੋਸਤਾਂ ਦੀ ਮੱਦਦ ਲਈ ਫੰਡਜ਼ ਇਕੱਤਰ ਕਰ ਰਿਹਾ ਹੈ। ਮੈਂ ਓਨਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਦੁਆਰਾ ਇਨ੍ਹਾਂ ਪੀੜਤਾਂ ਦੀ ਮੱਦਦ ਲਈ ਫੰਡਜ਼ ਇਕੱਤਰ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੀ ਹਾਂ। ਉਥੇ ਪ੍ਰੀਮੀਅਰ ਕੈਥਲੀਨ ਵਿੰਨ ਵੀ ਸਹੀ ਮਾਰਗਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਓਨਟਾਰੀਓ ਤੋਂ 100 ਫਾਇਰ ਫਾਈਟਰਾਂ ਨੂੰ ਅਲਬਰਟਾ ਭੇਜਿਆ ਹੈ ਤਾਂ ਕਿ ਉਥੇ ਕੰਮ ਕਰ ਰਹੇ ਫਾਇਰ ਫਾਈਟਰਾਂ ਦੀ ਮੱਦਦ ਕੀਤੀ ਜਾ ਸਕੇ। ਸਾਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਭਾਵਿਤ ਵਿਅਕਤੀ ਇਸ ਸੰਕਟ ਵਿਚੋਂ ਜਲਦੀ ਬਾਹਰ ਆਉਣ।

Check Also

ਮਹਿੰਦਰ ਸਿੰਘ ਗਿਲਜ਼ੀਆਂ ਦੀ ਅਗਵਾਈ ’ਚ ਰਾਹੁਲ ਗਾਂਧੀ ਦਾ ਅਮਰੀਕਾ ’ਚ ਭਰਵਾਂ ਸਵਾਗਤ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ …