14.2 C
Toronto
Thursday, July 23, 2026
spot_img
HomeਕੈਨੇਡਾFrontਜੰਗਬੰਦੀ ਦੀ ਮਿਆਦ ਵਧਾਉਣ ਤੋਂ ਬਾਅਦ ਡੋਨਾਲਡ ਟਰੰਪ ਦਾ ਦਾਅਵਾ

ਜੰਗਬੰਦੀ ਦੀ ਮਿਆਦ ਵਧਾਉਣ ਤੋਂ ਬਾਅਦ ਡੋਨਾਲਡ ਟਰੰਪ ਦਾ ਦਾਅਵਾ

ਕਿਹਾ : ਇਰਾਨ ਨੂੰ ਹਰ ਰੋਜ਼ ਹੋ ਰਿਹਾ 500 ਮਿਲੀਅਨ ਡਾਲਰ ਦਾ ਨੁਕਸਾਨ

ਵਾਸ਼ਿੰਗਟਨ/ਬਿਊਰੋ ਨਿਊਜ਼ : ਇਰਾਨ ਨਾਲ ਇਕਤਰਫਾ ਜੰਗਬੰਦੀ ਦੀ ਮਿਆਦ ਵਧਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੁੰਦਰ ਵਿਚ ਅਮਰੀਕੀ ਨਾਕੇਬੰਦੀ ਦੀ ਤਾਰੀਫ ਕੀਤੀ ਹੈ। ਟਰੰਪ ਨੇ ਸ਼ੋਸ਼ਲ ਮੀਡੀਆ ਰਾਹੀਂ ਕਿਹਾ ਕਿ ਇਰਾਨ ਆਰਥਿਕ ਰੂਪ ਵਿਚ ਟੁੱਟ ਚੁੱਕਾ ਹੈ। ਉਸ ਕੋਲ ਪੈਸਿਆਂ ਦੀ ਕਮੀ ਹੋ ਰਹੀ ਹੈ ਅਤੇ ਇਸ ਲਈ ਤੁਰੰਤ ਹੋਰਮੁਜ਼ ਸਟਰੇਟ ਖੋਲ੍ਹਣਾ ਚਾਹੁੰਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਨਾਕੇਬੰਦੀ ਨਾਲ ਇਰਾਨ ਨੂੰ ਹਰ ਰੋਜ਼ ਕਰੀਬ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀ ਫੌਜ ਅਤੇ ਪੁਲਿਸ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਅਤੇ ਦੇਸ਼ ਦੇ ਅੰਦਰ ਆਰਥਿਕ ਦਬਾਅ ਵਧ ਰਿਹਾ ਹੈ। ਉਧਰ ਦੂਜੇ ਪਾਸੇ ਇਰਾਨ ਦੇ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਅਮੀਰ ਸਈਦ ਇਰਾਬਾਨੀ ਨੇ ਕਿਹਾ ਹੈ ਕਿ ਨਾਕੇਬੰਦੀ ਹਟਣ ਤੋਂ ਬਾਅਦ ਹੀ ਅਮਰੀਕਾ ਨਾਲ ਗੱਲਬਾਤ ਹੋ ਸਕਦੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ, ਪਾਕਿਸਤਾਨ ਦੀ ਅਪੀਲ ’ਤੇ ਇਰਾਨ ਨਾਲ ਜੰਗਬੰਦੀ ਦੀ ਮਿਆਦ ਵਧਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਜੰਗਬੰਦੀ ਹੋਰ ਕਿੰਨੇ ਦਿਨ ਲਈ ਵਧਾਈ ਗਈ ਹੈ।

RELATED ARTICLES
POPULAR POSTS