ਐਬਟਸਫੋਰਡ : ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਅੰਗਰੇਜ਼ ਜੋੜੇ ਲਾਹਸੇਨ ਤੇ ਡੈਬੀ ਦੀ 35 ਮਿਲੀਅਨ ਡਾਲਰ ਭਾਵ ਤਕਰੀਬਨ 2 ਅਰਬ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਹਸੇਨ ਤੇ ਡੈਬੀ ਨੇ ਲੋਟੋ ਮੈਕਸ ਲਾਟਰੀ ਦੀ ਟਿਕਟ ਕੁਆਲਟੀ ਫੂਡਜ਼ ਗਰੌਸਰੀ ਸਟੋਰ ਤੋਂ ਖਰੀਦੀ ਸੀ। ਲਾਹਸੇਨ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਸੇਵ ਅਲ ਫੂਡਜ਼ ‘ਚ ਦੁੱਧ ਅਤੇ ਕਰੀਮ ਲੈਣ ਵਾਸਤੇ ਗਿਆ ਤਾਂ ਉਥੇ ਉਸ ਨੇ ਟਿਕਟ ਚੈੱਕ ਕੀਤੀ। ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹ ਐਨੀ ਵੱਡੀ ਰਕਮ ਜਿੱਤ ਚੁੱਕੇ ਹਨ। ਅੰਗਰੇਜ਼ ਜੋੜੇ ਦਾ ਕਹਿਣਾ ਹੈ ਕਿ ਉਹ ਲਾਟਰੀ ਦੀ ਜਿੱਤੀ ਹੋਈ ਰਕਮ ਨਾਲ ਸਮੁੰਦਰ ਨੇੜੇ ਇਕ ਘਰ ਖਰੀਦਣਗੇ। ਪੂਰੇ ਕੈਨੇਡਾ ਦਾ ਟੂਰ ਲਾਉਣਗੇ ਅਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਵਿੱਤੀ ਸਹਾਇਤਾ ਕਰਨਗੇ।