4.2 C
Toronto
Thursday, November 13, 2025
spot_img
Homeਕੈਨੇਡਾਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇਅ

ਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇਅ

ਬਰੈਂਪਟਨ : ਲੰਘੀ 7 ਜੁਲਾਈ ਨੂੰ ਟਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ ਨਾਰਥ ਪਾਰਕ ਰੋਡ ਸਥਿਤ ਜੇ ਬੀ ਟ੍ਰਾਂਸਪੋਰਟ ਵਿਖੇ ਕੈਨੇਡਾ ਡੇਅ ਮਨਾਇਆ ਗਿਆ। ਜਿਸ ਵਿੱਚ ਭਰਪੂਰ ਮਨੋਰੰਜਨ ਦੇ ਨਾਲ ਹਾਜ਼ਰ ਰਾਜਨੀਤਕਾਂ ਦਾ ਸੁਆਗਤ ਕਰਦਿਆਂ ਮੇਅਰ ਪੈਟਰਿਕ ਬਰਾਊਨ ਨੂੰ ਸਨਮਾਨਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਢਿੱਲੋਂ, ਬਲਬੀਰ ਸੋਹੀ, ਸੋਨੀਆ ਸਿੱਧੂ ਆਦਿ ਨੇ ਹਾਜ਼ਰੀ ਲਵਾ ਲੋਕਾਂ ਨੂੰ ਸੰਬੋਧਤ ਕੀਤਾ। ਸੀਨੀਅਰ ਐਸੋਸੀਏਸ਼ਨ ਵੱਲੋਂ ਬਲਵਿੰਦਰ ਬਰਾੜ ਹੁਰਾਂ ਪਹੁੰਚ ਕੇ ਭਾਈਚਾਰੇ ਨੂੰ ਜੀ ਆਇਆਂ ਕਿਹਾ ਅਤੇ ਐਸੋਸੀਏਸ਼ਨ ਦੁਆਰਾ ਸੀਨੀਅਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਕਲੱਬ ਪ੍ਰਧਾਨ ਲਹਿੰਬਰ ਸਿੰਘ ਅਤੇ ਸੈਕਟਰੀ ਜਗਜੀਤ ਸਿੰਘ ਗਰੇਵਾਲ ਨੇ ਸਭ ਹਾਜਰੀਨ ਦਾ ਧੰਨਵਾਦ ਕਰਦਿਆਂ ਮੇਲੇ ਨੂੰ ਸਫਲ ਬਨਾਉਣ ਵਿੱਚ ਸਰਗਰਮ ਯੋਗਦਾਨ ਪਾਇਆ।
ਟੀਪੀਏਆਰ ਕਲੱਬ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੀ ਹੈ ਬਰੈਂਪਟਨ ਸਿਵਿਕ ਹਸਪਤਾਲ ਰਾਹੀਂ

RELATED ARTICLES
POPULAR POSTS