Breaking News
Home / ਕੈਨੇਡਾ / ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ ‘ਚ ਖੂਬ ਰੌਣਕਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ ‘ਚ ਖੂਬ ਰੌਣਕਾਂ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਲਾਨਾ ਪਿਕਨਿਕ ਲੰਘੇ ਐਤਵਾਰ ਬੜੇ ਰਮਣੀਕ ਸੰਘਣੇ ਜੰਗਲ, ਟੈਰਾ-ਕੋਟਾ ਕੰਸਰਵੇਸ਼ਨ ਏਰੀਆ ਵਿਚ ਹੋਈ। ਯੂਨੀਵਰਸਿਟੀ ਨਾਲ ਸਬੰਧਿਤ ਬਹੁਤ ਸਾਰੇ ਵਿਦਿਆਰਥੀਆਂ ਪ੍ਰੋਫੈਸਰਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਇਸ ਪਿਕਨਿਕ ਦਾ ਆਨੰਦ ਮਾਣਿਆਂ।
ਪਿਕਨਿਕ ਦੌਰਾਨ ਸਕੂਲ ਆਫ ਬਿਜ਼ਨਸ ਦੇ ਪ੍ਰੋਫੈਸਰ ਡਾ. ਯੱਸ਼ ਸਚਦੇਵਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਪੀਲ ਰਿਜ਼ਨ ਦੇ ਸਕੂਲ ਟਰੱਸਟੀ ਬਲਬੀਰ ਸੋਹੀ ਅਤੇ ਬਰੈਂਪਟਨ ਸਾਊਥ ਤੋਂ ਐਮ ਪੀ ਲਈ ਉਮੀਦਵਾਰ ਰਮਨਦੀਪ ਸਿੰਘ ਬਰਾੜ ਨੇ ਵੀ ਉਚੇਚੇ ਤੌਰ ‘ਤੇ ਆ ਕੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਖੇਤੀਬਾੜੀ ਯੂਨੀਵਰਸਿਟੀ ਜਿਸ ਦਾ ਪੰਜਾਬ ਦੀਆਂ ਫਸਲਾਂ ਦਾ ਝਾੜ ਵਧਾਉਣ ਵਿਚ ਵੱਡਾ ਯੋਗਦਾਨ ਰਿਹਾ ਹੈ ਤੋਂ ਵੱਡੀ ਗਿਣਤੀ ਵਿਚ ਸਾਇੰਸਦਾਨ, ਵਿਦਿਆਰਥੀ ਅਤੇ ਹੋਰ ਅਧਿਕਾਰੀ 1990 ਤੋਂ ਬਾਅਦ ਕੈਨੇਡਾ ਆ ਕੇ ਵਸੇ ਅਤੇ ਇਥੇ ਅਪਣੇ ਵਧੀਆ ਕਾਰੋਬਾਰ ਸਥਾਪਤ ਕਰ ਲਏ ਜਾਂ ਚੰਗੀਆਂ ਨੌਕਰੀਆਂ ਕਰਨ ਲੱਗ ਪਏ। ਉਨ੍ਹਾਂ ਵਿਚੋਂ ਜ਼ਿਆਦਾਤਰ ਅੱਜ ਕੱਲ੍ਹ ਰਿਟਾਇਰ ਹੋ ਕੇ ਸੋਹਣੀ ਜ਼ਿੰਦਗੀ ਬਿਤਾ ਰਹੇ ਹਨ। ਇਸ ਪਿਕਨਿਕ ਵਿਚ ਉਹ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਪ੍ਰਬੰਧਕ ਟੀਮ ਨੇ ਸਾਰੇ ਪ੍ਰਬੰਧ ਬੜੇ ਯੋਗ ਤਰੀਕੇ ਨਾਲ ਕੀਤੇ ਹੋਏ ਸਨ। ਖੇਡਾਂ ਦੇ ਸ਼ੌਕੀਨਾਂ ਲਈ ਸਭ ਕੁਝ ਮੌਜੂਦ ਸੀ। ਵੱਡੀ ਗਿਣਤੀ ਨੇ ਵਾਲੀਬਾਲ ਵਿਚ ਆਪਣਾ ਹੱਥ ਅਜਮਾਇਆ ਅਤੇ ਜੇਤੂ ਟੀਮਾਂ ਦੀ ਚੰਗੀ ਬੱਲੇ ਬੱਲੇ ਹੋਈ। ਦੌੜਾਂ ਤੋਂ ਬਾਅਦ ਰੱਸਾ ਕਸ਼ੀ ਬੜੀ ਰੌਚਕ ਰਹੀ। ਕੁਰਸੀ ਦੌੜ ਵਿਚ ਜੇਤੂ ਰਹਿਣ ਲਈ ਵੀ ਚੰਗੀ ਭੱਜ ਦੌੜ ਹੋਈ ਅਤੇ ਆਖੀਰ ਵਿਚ ਕਵਿਤਾਵਾਂ, ਚੁੱਟਕਲਿਆਂ ਅਤੇ ਗੀਤਾਂ ਨਾਲ ਵੱਡੀ ਗਿਣਤੀ ਕਲਾਕਾਰਾਂ ਨੇ ਚੰਗਾ ਰੰਗ ਬੰਨਿਆਂ। ਅਲੁਮਨਾਈ ਐਸੋਸੀਏਸ਼ਨ ਦੀ ਕਾਰਜਕਰਨੀ ਦੇ ਮੈਂਬਰਾਂ ਵਲੋਂ ਸਕੂਲ ਆਫ ਬਿਜ਼ਨਸ ਦੇ ਪ੍ਰੋਫੈਸਰ ਡਾ ਯੱਸ਼ ਸਚਦੇਵਾ ਦਾ ਯਾਦਗਾਰੀ ਸ਼ੀਲਡ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਪਿਕਨਿਕ ਵਿਚ ਪੀਲ ਰਿਜ਼ਨ ਦੇ ਸਕੂਲ ਟਰੱਸਟੀ ਬਲਬੀਰ ਸੋਹੀ ਅਤੇ ਬਰੈਂਪਟਨ ਸਾਊਥ ਤੋਂ ਐਮ ਪੀ ਲਈ ਉਮੀਦਵਾਰ ਰਮਨਦੀਪ ਸਿੰਘ ਬਰਾੜ ਨੇ ਵੀ ਹਿੱਸਾ ਲਿਆ। ਪੀ ਏ ਯੂ ਅਲੁਮਨਾਈ ਬਾਰੇ ਹੋਰ ਜਾਣਕਾਰੀ ਲਈ ਕੁਲਦੀਪ ਸਿੰਘ ਚਹਿਲ (647-290-9267) ਜਾਂ ਜਸਵੰਤ ਸਿੰਘ ਕੰਬੋਜ (416-567-4416) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …