ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ 13 ਮਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦਾ ਜਨਰਲ ਅਜਲਾਸ ਰਣਜੀਤ ਸਿੰਘ ਤੱਗੜ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਦਾ ਮੁੱਖ-ਏਜੰਡਾ ਇਸ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਆਉਂਦੇ ਦੋ ਸਾਲਾਂ ਲਈ ਚੋਣ ਕਰਨਾ ਸੀ।
ਇਸ ਦੌਰਾਨ ਇਕਬਾਲ ਸਿੰਘ ਗਿੱਲ ਨੇ ਆਪਣਾ ਸੁਝਾਅ ਰੱਖਦਆਂ ਹੋਇਆਂ ਮੌਜੂਦਾ ਕਾਰਜਕਾਰਨੀ ਨੂੰ ਹੀ ਹੋਰ ਦੋ ਸਾਲ ਭਾਵ 2019-20 ਅਤੇ 2020-21 ਲਈ ਕੰਮ ਕਰਦੇ ਰਹਿਣ ਲਈ ਮਤਾ ਪੇਸ਼ ਕੀਤਾ। ਇਜਲਾਸ ਵਿਚ ਮੌਜੂਦ ਸਮੂਹ ਮੈਂਬਰਾਂ ਵੱਲੋਂ ਇਸ ਮਤੇ ਨੂੰ ਹੱਥ ਖੜ੍ਹੇ ਕਰਕੇ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਕਾਰਜਕਾਰਨੀ ਕਮੇਟੀ ਵਿਚ ਲੋੜ ਅਨੁਸਾਰ ਹੋਰ ਨਿਯੁਕਤੀਆਂ ਕਰਨ ਦੇ ਅਧਿਕਾਰ ਵੀ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਤੱਗੜ ਨੂੰ ਦਿੱਤੇ ਗਏ।
ਇਸ ਤਰ੍ਹਾਂ ਇਸ ਕਲੱਬ ਦੀ ਹੇਠ-ਲਿਖੀ ਕਾਰਜਕਾਰਨੀ ਕਮੇਟੀ ਅਗਲੇ ਦੋ ਸਾਲਾਂ ਲਈ ਹੋਂਦ ਵਿਚ ਆਈ: 1. ਰਣਜੀਤ ਸਿੰਘ ਤੱਗੜ (ਪ੍ਰਧਾਨ) 2. ਨਿਰਮਲ ਸਿੰਘ ਢੱਡਵਾਲ (ਮੀਤ-ਪ੍ਰਧਾਨ) 3. ਬੰਤ ਸਿੰਘ ਰਾਓ (ਜਨਰਲ ਸਕੱਤਰ) 4. ਰਣਜੀਤ ਸਿੰਘ ਸਮਰਾ (ਆਨਰੇਰੀ ਖ਼ਜ਼ਾਨਚੀ। ਕਲੱਬ ਦੇ ਪਹਿਲੇ ਡਾਇਰੈੱਕਟਰਾਂ ਵਿਚ ਇਕ ਨਵਾਂ ਨਾਂ ਹਰਜਿੰਦਰ ਸਿੰਘ ਢੀਂਡਸਾ ਸ਼ਾਮਲ ਕੀਤਾ ਗਿਆ।
ਇਸ ਦੌਰਾਨ ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਕਰਤਾਰ ਸਿੰਘ ਚਾਹਲ ਨੇ ਬਾਖ਼ੂਬੀ ਨਿਭਾਈ। ਗੁਰਮੇਲ ਸਿੰਘ ਗਿੱਲ (ਡਾਇਰੈੱਕਟਰ) ਨੇ ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਦੀਆਂ ਰਚਨਾਵਾਂ ਤਰੱਨਮ ਵਿਚ ਗਾ ਕੇ ਮਾਹੌਲ ਸੰਗੀਤਮਈ ਬਣਾ ਦਿੱਤਾ। ਬੁਲਾਰਿਆਂ ਵਿਚ ਬਚਿੱਤਰ ਸਿੰਘ ਸਰਾਂ, ਇਕਬਾਲ ਘੋਲੀਆ, ਰਣਜੀਤ ਸਿੰਘ ਤੱਗੜ, ਅਤੇ ਬੰਤ ਸਿੰਘ ਰਾਓ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਾਊਸ ਦੇ ਸਮੂਹ-ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਭਾਰੀ ਬਾਰਸ਼ ਦੇ ਬਾਵਜੂਦ ਬੀਬੀ ਅੰਮ੍ਰਿਤਪਾਲ ਚਾਹਲ (ਡਾਇਰੈੱਕਟਰ) ਨੇ ਇਸ ਇਜਲਾਸ ਆਪਣੀ ਹਾਜ਼ਰੀ ਲੁਆਈ। ਇਜਲਾਸ ਦੌਰਾਨ ਚਾਹ-ਪਾਣੀ ਦਾ ਲੰਗਰ ਨਿਰਮਲ ਸਿੰਘ ਢਡਵਾਲ ਤੇ ਬੀਬੀ ਭਜਨ ਕੌਰ ਢਡਵਾਲ ਵੱਲੋਂ ਤਿਆਰ ਕੀਤਾ ਗਿਆ। ਚਾਹ ਨਾਲ ਸਮੋਸੇ, ਬਰਫ਼ੀ ਆਦਿ ਦਾ ਪ੍ਰਬੰਧ ਟਹਿਲ ਸਿੰਘ ਮੁੰਡੀ ਵੱਲੋਂ ਕੀਤਾ ਗਿਆ। ਇਜਲਾਸ ਵਿਚ ਫ਼ੋਟੋਗ੍ਰਾਫ਼ੀ ਦੀ ਸੇਵਾ ਬਲਵੀਰ ਸਿੰਘ ਧਾਲੀਵਾਲ ਵੱਲੋਂ ਨਿਭਾਈ ਗਈ। ਇਸ ਤਰ੍ਹਾਂ ਗਰਮੀਆਂ ਦੇ ਮੌਸਮ ਦੌਰਾਨ ਅਗਲੇ ਪ੍ਰੋਗਰਾਮ ਦੀ ਉਡੀਕ ਵਿਚ ਇਸ ਇਜਲਾਸ ਦੀ ਖੁਸ਼ੀ ਖੁਸ਼ੀ ਸਮਾਪਤੀ ਹੋਈ।
ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਜਨਰਲ ਇਜਲਾਸ ਵਿਚ ਪਿਛਲੀ ਕਾਰਜਕਾਰਨੀ ਨੂੰ ਹੋਰ ਦੋ ਸਾਲ ਲਈ ਚੁਣਿਆ
RELATED ARTICLES