17 C
Toronto
Wednesday, September 17, 2025
spot_img
Homeਦੁਨੀਆਭਾਰਤ ਤੇ ਬੈਲਜੀਅਮ ਵੱਲੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਅਹਿਦ

ਭਾਰਤ ਤੇ ਬੈਲਜੀਅਮ ਵੱਲੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਅਹਿਦ

Modi Belziam 1 copy copyਬੈਲਜੀਅਮ ਦਾ ਭਾਰਤ ਨਾਲ ਹੈ ਖੂਨ ਦਾ ਰਿਸ਼ਤਾ : ਨਰਿੰਦਰ ਮੋਦੀ
ਬਰਸਲਜ਼/ਬਿਊਰੋ ਨਿਊਜ਼
ਭਾਰਤ ਤੇ ਬੈਲਜੀਅਮ ਨੇ ਕੁਝ ਸਮੂਹਾਂ ਤੇ ਦੇਸ਼ਾਂ ਵਲੋਂ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਧਰਮ ਦੀ ‘ਦੁਰਵਰਤੋਂ’ ਰੋਕਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਦੇਸ਼ ਆਪਣੀ ਜ਼ਮੀਨ ਤੇ ਆਪਣੇ ਕੰਟਰੋਲ ਵਾਲੇ ਖੇਤਰ ਤੋਂ ਪੈਦਾ ਹੋਣ ਵਾਲੇ ਅੱਤਵਾਦ ਨਾਲ ਪ੍ਰਭਾਵੀ ਢੰਗ ਨਾਲ ਨਿਪਟਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੈਲਜੀਅਮ ਦੇ ਉਨ੍ਹਾਂ ਦੇ ਹਮਰੁਤਬਾ ਚਾਰਲਸ ਮਿਸ਼ੇਲ ਵਿਚਾਲੇ ਗੱਲਬਾਤ ਤੋਂ ਬਾਅਦ ਸਾਂਝੇ ਬਿਆਨ ਵਿਚ ਦੋਹਾਂ ਪੱਖਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੋਈ ਵੀ ਮੁੱਦਾ ਜਾਂ ਮਕਸਦ ਨਿਰਦੋਸ਼ ਲੋਕਾਂ ਖ਼ਿਲਾਫ਼ ਹਿੰਸਕ ਗਤੀਵਿਧੀਆਂ ਨੂੰ ਉਚਿਤ ਨਹੀਂ ਠਹਿਰਾ ਸਕਦਾ। ਦੱਸਣਯੋਗ ਹੈ ਕਿ ਲੰਘੀ 22 ਮਾਰਚ ਨੂੰ ਬਰਸਲਜ਼ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਇਹ ਬੈਠਕ ਹੋਈ। ਇਸ ਹਮਲੇ ਵਿਚ 32 ਵਿਅਕਤੀਆਂ ਦੀ ਮੌਤ ਹੋਈ ਸੀ।
ਦੋਹਾਂ ਪੱਖਾਂ ਨੇ ਕਿਹਾ ਕਿ ਅੱਤਵਾਦੀ ਨੈੱਟਵਰਕ ਤੇ ਉਨ੍ਹਾਂ ਦੇ ਵਿੱਤੀ ਸਾਧਨਾਂ ਨੂੰ ਰੋਕਣਾ, ਅੱਤਵਾਦੀ ਪਨਾਹਾਂ, ਸਿਖਲਾਈ ਢਾਂਚੇ ਤੇ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈઠਨੂੰ ਖ਼ਤਮ ਕਰਨ ਦੀ ਤੁਰੰਤ ਲੋੜ ਹੈ। ਮੋਦੀ ਤੇ ਮਿਸ਼ੇਲ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਅੱਤਵਾਦ ਨੂੰ ਕਿਸੇ ਧਰਮ, ਰਾਸ਼ਟਰੀਅਤਾ, ਸੱਭਿਅਤਾ ਤੇ ਨਸਲੀ ਸਮੂਹ ਨਾਲ ਨਹੀਂ ਜੋੜਿਆ ਜਾ ਸਕਦਾ। ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਤੇ ਬੈਲਜੀਅਮ ਨੇ ਕੱਟੜਪੰਥ ਦੀ ਸੋਚ ਨੂੰ ਬਿਹਤਰ ਢੰਗ ਨਾਲ ਸਮਝਣ, ਸਮੂਹਾਂ ਵਲੋਂ ਧਰਮ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਅਤੇ ਨਫ਼ਰਤ ਤੇ ਹਿੰਸਕ ਕੱਟੜਵਾਦ ਨੂੰ ਭੜਕਾਉਣ ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਦੇਸ਼ਾਂ ਦਾ ਮੁਕਾਬਲਾ ਕਰਨ ਦਾ ਸੰਕਲਪ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਵਿਚ ਸੰਬੋਧਨ ਦੌਰਾਨ ਕਿਹਾ ਕਿ 100 ਸਾਲ ਪਹਿਲਾਂ ਭਾਰਤ ਤੋਂ 1 ਲੱਖ 30 ਹਜ਼ਾਰ ਸੈਨਿਕ ਆਏ ਸੀ ਤੇ ਉਨ੍ਹਾਂ ਵਿਚੋਂ 9 ਹਜ਼ਾਰ ਨੇ ਆਪਣਾ ਇਥੇ ਬਲਿਦਾਨ ਦਿੱਤਾ ਸੀ। ਜਿਸ ਕਰਕੇ ਬੈਲਜੀਅਮ ਨਾਲ ਭਾਰਤ ਦਾ ਖੂਨ ਦਾ ਰਿਸ਼ਤਾ ਹੈ।
ਭਾਰਤ-ਯੂਰਪੀ ਸੰਘ ਸੰਮੇਲਨ ਵਿਚ ਹਿੱਸਾ ਲੈਣ ਲਈ ਬੈਲਜੀਅਮ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਸਲਜ਼ ਅੱਤਵਾਦੀ ਹਮਲੇ ਵਿਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਬਰਸਲਜ਼ ਦੇ ਮਾਲਬੀਕ ਮੈਟਰੋ ਸਟੇਸ਼ਨ ਜਾ ਕੇ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।

RELATED ARTICLES
POPULAR POSTS