4.5 C
Toronto
Friday, November 14, 2025
spot_img
Homeਕੈਨੇਡਾਓਨਟਾਰੀਓ ਸਰਕਾਰ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਪਰਵਾਸੀਆਂ ਨੂੰ ਰੁਜ਼ਗਾਰ ਲੱਭਣ ਵਿਚ...

ਓਨਟਾਰੀਓ ਸਰਕਾਰ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਪਰਵਾਸੀਆਂ ਨੂੰ ਰੁਜ਼ਗਾਰ ਲੱਭਣ ਵਿਚ ਮਦਦ ਕਰੇਗੀ: ਵਿੱਕ ਢਿੱਲੋਂ

logo-2-1-300x105-3-300x105ਸੂਬੇ ਦੀ ਸਰਕਾਰ ਵੱਲੋਂ 11 ਨਵੇਂ ਬ੍ਰਿਜ ਟ੍ਰੇਨਿੰਗ ਪ੍ਰੋਜੇਕਟਾਂ ਦਾ ਐਲਾਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਆਉਂਦੇ ਦੋ ਸਾਲਾਂ ਵਿਚ ਓਨਟਾਰੀਓ ਬ੍ਰਿਜ ਟ੍ਰੇਨਿੰਗ ਪ੍ਰੋਗਰਾਮ ਵਿਚ $3.35 ਮਿਲਿਅਨ ਦਾ ਨਿਵੇਸ਼ ਕਰ ਰਹੀ ਹੈ ਜਿਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਕੀਤੇ ਹੋਏ ਪੇਸ਼ਾਵਰਾਂ ਨੂੰ ਉਹਨਾਂ ਦੇ ਹੁਨਰ ਅਤੇ ਤਜ਼ਰਬੇ ਦੇ ਅਨੁਸਾਰ ਰੁਜ਼ਗਾਰ ਲੱਭਣ ਲਈ ਸਹਾਇਤਾ ਦਿੱਤੀ ਜਾਵੇਗੀ।
ਇਸ ਨਿਵੇਸ਼ ਨਾਲ ਗਿਆਰਾਂ (11) ਨਵੇਂ ਬ੍ਰਿਜ ਟ੍ਰੇਨਿੰਗ ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ਜਾਵੇਗਾ ਜਿਸ ਵਿਚ: ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਕੀਤੇ ਹੋਏ ਪੇਸ਼ਾਵਰਾਂ ਨੂੰ ਬਿਹਤਰ ਕਰੀਅਰ ਅਸਿਸਟੈਂਸ  ਸੇਵਾਵਾਂ ਪ੍ਰਧਾਨ ਕੀਤੀਆਂ ਜਾਣਗੀਆਂ ਜਿਵੇਂ ਕਿ ਕੈਰੀਅਰ ਸਲਾਹਕਾਰ, ਰੋਜ਼ਗਾਰ ਸੰਬੰਧਿਤ ਸਮਾਗਮ ਜਾਂ ਈਵੈਂਟ, ਭਾਸ਼ਾਈ ਮੁਹਾਰਤ, ਅਤੇ ਛੋਟੇ ਕਰਜ਼ ਵੀ ਮਹੱਈਆ ਕਰਵਾਏ ਜਾਣਗੇ। ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਕੀਤੇ ਹੋਏ ਪੇਸ਼ਾਵਰਾਂ ਨੂੰ ਭਰਤੀ ਕਰ, ਨਿਯੁਕਤੀ ਪ੍ਰਧਾਨ ਕਰ ਅਤੇ ਮੁੜ ਨਿਯੁਕਤੀ ਕਰਨ ਵਿਚ ਨੇਟਵਰਕਿੰਗ ਸਮਾਗਮਾਂ, ਇਕ ਆਨਲਾਈਨ ਭਰਤੀ ਸੇਵਾ ਦੁਆਰਾ ਅਤੇ ਰੋਜ਼ਗਾਰਦਾਤਾਵਾਂ ਵੱਲੋਂ ਵਰਕਸ਼ਾਪਾਂ ਰਾਹੀਂ ਸਹਿਯੋਗ ਦਿੱਤਾ ਜਾਵੇਗਾ। ਨਵੇਂ ਪਰਵਾਸੀਆਂ ਦੇ ਤਬਾਦਲਾਯੋਗ ਹੁਨਰਾਂ ਦੀ ਪਛਾਣ ਕਰਨ ਅਤੇ ਉਸ ਦੇ ਅਨੁਸਾਰੀ ਕੈਰੀਅਰ ਦੀ ਰਾਹ ਦੀ ਪਛਾਣ ਕਰ ਉਹਨਾਂ ਨੂੰ ਸਲਾਹ ਪ੍ਰਧਾਨ ਕੀਤੀ ਜਾਵੇਗੀ ਅਤੇ ਉਦਯੋਗਪਤੀ ਬਣਨ ਲਈ ਉਤਸ਼ਾਹ ਦਿੱਤਾ ਜਾਵੇ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਦੱਸਿਆ ਕਿ ਹਰ ਸਾਲ ਓਨਟਾਰੀਓ ਬ੍ਰਿਜ ਟ੍ਰੇਨਿੰਗ ਪ੍ਰੋਗਰਾਮ 6,000 ਤੋਂ ਵੱਧ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਕੀਤੇ ਹੋਏ ਪੇਸ਼ਾਵਰਾਂ ਨੂੰ ਰੋਜ਼ਗਾਰ ਲੱਭਣ ਵਿਚ ਮਦਦ ਕਰਦਾ ਹੈ। ਪਰਵਾਸੀਆਂ ਵਿਚ ਵੱਧ ਰਹੀ ਰੋਜ਼ਗਾਰ ਦੀ ਦਰ ਦੇ ਨਾਲ ਸੂਬੇ ਦੀ ਅਰਥ ਵਿਵਸਥਾ ਵੀ ਬਿਹਤਰ  ਹੋਵੇਗੀ।
ਓਨਟਾਰੀਓ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਮੰਤਰੀ ਲੋਰਾ ਅਲਬਨੀਜ਼ ਨੇ ਕਿਹਾ ਕਿ, ”ਸੂਬੇ ਦੀ ਸਰਕਾਰ ਦਾ ਬ੍ਰਿਜ ਟ੍ਰੇਨਿੰਗ ਪ੍ਰੋਜੈਕਟ ਇਕ ਵਿਲੱਖਣ ਉਪਰਾਲਾ ਹੈ। ਇਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਸਿਖਲਾਈ ਪ੍ਰਾਪਤ ਕੀਤੇ ਹੋਏ ਨਵੇਂ ਪਰਵਾਸੀਆਂ ਨੂੰ ਮਦਦ ਮਿਲਦੀ ਹੈ। ਇਸ ਨਿਵੇਸ਼ ਨਾਲ ਸਾਡੀ ਅਰਥ ਵਿਵਸਥਾ ਬਿਹਤਰ ਹੁੰਦੀ ਹੈ ਅਤੇ ਪਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਓਨਟਾਰੀਓ ਵਿਚ ਬਿਹਤਰ ਜ਼ਿੰਦਗੀ ਬਣਾਉਣ ਵਿਚ ਮਦਦ ਕਰਦੀ ਹੈ।”

RELATED ARTICLES
POPULAR POSTS