Breaking News
Home / ਕੈਨੇਡਾ / ਟੀਚਰਾਂ ਤੇ ਮਾਪਿਆਂ ਦੀ ਨੇੜਤਾ ਵਧਾਉਣਾ ਸਮੇਂ ਦੀ ਲੋੜ : ਸਤਪਾਲ ਸਿੰਘ ਜੌਹਲ

ਟੀਚਰਾਂ ਤੇ ਮਾਪਿਆਂ ਦੀ ਨੇੜਤਾ ਵਧਾਉਣਾ ਸਮੇਂ ਦੀ ਲੋੜ : ਸਤਪਾਲ ਸਿੰਘ ਜੌਹਲ

‘ਸਾਈਨ ਮੁੱਖ ਸੜਕਾਂ ਦੇ ਆਸ-ਪਾਸ ਹੀ ਲਗਾਏ ਜਾਣਗੇ’
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉਨਟਾਰੀਓ ‘ਚ 24 ਅਕਤੂਬਰ ਨੂੰ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਕਿਹਾ ਹੈ ਕਿ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਹਿੱਤ ਵਿੱਚ ਇਹ ਜ਼ਰੂਰੀ ਹੈ ਕਿ ਵਿਦਿਅਕ ਸਿਸਟਮ ਨਾਲ਼ ਸਬੰਧਿਤ ਅਧਿਆਪਕਾਂ ਅਤੇ ਮਾਪਿਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਆਖਿਆ ਕਿ ਸਕੂਲ ਪੱਧਰ ਤੋਂ ਵਿਦਿਆਰਥੀਆਂ ਦੇ ਚੰਗੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ, ਸੰਚਾਰ ਅਤੇ ਨੇੜਤਾ ਵਧਾਉਣਾ ਬੇਹੱਦ ਜ਼ਰੂਰੀ ਹੈ। ਚੋਣ ਪ੍ਰਚਾਰ ਦੌਰਾਨ ਹਲਕੇ ਦੇ ਲੋਕਾਂ ਨਾਲ਼ ਮੁਲਾਕਾਤਾਂ ਕਰਦਿਆਂ ਜੌਹਲ ਨੇ ਇਹ ਵੀ ਦੱਸਿਆ ਕਿ ਇਕ ਸਮਰਪਿਤ ਸਕੂਲ ਟਰੱਸਟੀ ਵਲੋਂ ਅਧਿਅਪਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਕਾਰ ਇਕ ਮਜ਼ਬੂਤ ਕੜੀ ਵਜੋਂ ਕੀਤਾ ਜਾ ਸਕਦਾ ਹੈ ਜਿਸ ਨਾਲ਼ ਨਿੱਤ ਦਿਨ ਦੀਆਂ ਮੁਸ਼ਕਿਲਾਂ ਘੱਟ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ‘ਤੇ ਉਂਕਾਰ ਸਿੰਘ ਧੁੱਗਾ, ਜਗੀਰ ਸਿੰਘ ਗੁਰਾਇਆ, ਸੁਖਬੀਰ ਸਿੰਘ ‘ਸੁੱਖੀ’, ਹਰਜਿੰਦਰ ਸਿੰਘ ਜੌਲੀ, ਧੰਨਰਾਜ ਸਿੰਘ ਚੀਮਾ ਵੀ ਹਾਜ਼ਰ ਸਨ। ਜੌਹਲ ਨੇ ਦੱਸਿਆ ਕਿ ਚੋਣ ਪ੍ਰਚਾਰ ਸਮੇਂ ਦਾ ਹਾਣੀ ਹੋਣਾ ਚਾਹੀਦਾ ਹੈ ਜਿਸ ਕਰਕੇ ਸਮਾਂ ਵਿਹਾਅ ਚੁੱਕੇ ਸਾਈਨ-ਕਲਚਰ ਦੇ ਕੂੜੇ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੇ ਮਨਾਂ ਦੀ ਗੱਲ ਨੂੰ ਸਮਝਦੇ ਹੋਏ (30 ਸਤੰਬਰ ਤੋਂ) ਆਪਣੇ ਚੋਣ-ਸਾਈਨ ਵਾਰਡ 9-10 ਦੀਆਂ ਮੁੱਖ ਸੜਕਾਂ ਦੇ ਪਾਸਿਆਂ ਉਪਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰੇਕ ਸਾਈਨ ਘਰਾਂ ਦੇ ਮਾਲਕਾਂ ਦੀ ਇਜਾਜ਼ਤ ਨਾਲ਼ ਲਗਾਇਆ ਜਾਵੇਗਾ। ਇਹ ਵੀ ਕਿ ਛੋਟੀਆਂ ਸਟਰੀਟਾਂ ਉਪਰ ਸਾਈਨ ਨਹੀਂ ਹੋਣਗੇ ਪਰ ਘਰੋ-ਘਰ ਜਾ ਕੇ ਲੋਕਾਂ ਨੂੰ ਮਿਲਣਾ ਜਾਰੀ ਰੱਖਿਆ ਜਾਵੇਗਾ। ਵਾਰਡ 9 ਅਤੇ 10 ਦੇ ਵਾਸੀਆਂ ਰਾਹੀਂ ਮਿਲ਼ ਰਹੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ ਜੌਹਲ ਦੇ ਚੋਣ ਪ੍ਰਚਾਰ ਦਾ ਚੰਗਾ ਪ੍ਰਭਾਵ ਹੈ ਅਤੇ ਲੋਕ ਆਪ-ਮੁਹਾਰੇ ਉਨ੍ਹਾਂ ਦਾ ਸਾਥ ਦੇ ਰਹੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …