Breaking News
Home / ਕੈਨੇਡਾ / ਨਾਨਕਸਰ ਬਰੈਂਪਟਨ ਵਲੋਂ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ

ਨਾਨਕਸਰ ਬਰੈਂਪਟਨ ਵਲੋਂ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦਵਾਰਾ ਨਾਨਕਸਰ ਬਰੈਂਪਟਨ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਸਬੰਧੀ 18 ਨਵੰਬਰ ਦੀ ਰਾਤ ਨੂੰ ਅਰਧਰਾਤਰੀ ਕੀਰਤਨ ਦੇ ਦਰਬਾਰ ਸਜਾਏ ਗਏ, ਜਿਥੇ ਵੱਖ-ਵੱਖ ਰਾਗੀ ਜਥਿਆਂ ਅਤੇ ਕਥਾਵਾਚਕਾਂ ਵਲੋਂ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ, ਏਕੇ ਦਾ, ਪਿਆਰ ਮੁਹੱਬਤ ਤੇ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ ਨਾਮ ਜਪਣ, ਵੰਡ ਕੇ ਛਕਣ ਦੇ ਉਪਦੇਸ ਨੂੰ ਤਾਜ਼ਾ ਕੀਤਾ, ਜੋ ਰਾਤ ਦੇ ਤਕਰੀਬਨ ਇਕ ਵਜੇ ਤੱਕ ਚੱਲਿਆ। ਇਸ ਉਪਰੰਤ ਨਵੰਬਰ 19 ਸ਼ਾਮ ਸਾਢੇ ਛੇ ਵਜੇ ਚਾਰ ਸੰਪਟ ਪਾਠ ਤੇ ਨਾਲ ਜਪਜੀ ਸਹਿਬ ਦੇ ਪਾਠਾਂ ਦੇ ਭੋਗ ਪਾਏ ਗਾਏ। ਰਾਗੀ ਸਿੰਘਾਂ ਵਲੋਂ ਗੁਰੂ ਕੀ ਸੰਗਤ ਨੂੰ ਧੁਰ ਕੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਟੋਰਾਂਟੋ ਸਥਿਤ ਭਾਰਤੀ ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵ ਵਲੋਂ ਇਕ ਗੁਰੂ ਨਾਨਕ ਸਾਹਿਬ ‘ਤੇ ਲਿਖੀ ਕਿਤਾਬ ਵੀ ਗੁਰਦੁਆਰਾ ਪ੍ਰਬੰਧਕ ਕੁਮੇਟੀ ਨੂੰ ਭੇਂਟ ਕੀਤੀ ਗਈ ਤੇ ਨਾਲ ਹੀ ਗੁਰੂ ਸਾਹਿਬ ਦੇ ਉਪਦੇਸ਼ ਬਾਰੇ ਗੱਲ ਕਰਦੇ ਹੋਏ ਸਭ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਵਧਾਈ ਦਿੱਤੀ। ਇਸੇ ਤਰ੍ਹਾਂ ਬਰੈਂਪਟਨ ਸਾਊਥ ਤੋਂ ਐਪ ਪੀ ਸੋਨੀਆ ਸਿੱਧੂ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ। ਉਨਟਾਰੀਓ ਸਰਕਾਰ ਦੇ ਮੰਤਰੀ ਅਤੇ ਬਰੈਂਪਟਨ ਸਾਊਥ ਦੇ ਐਮ ਪੀ ਪੀ ਪ੍ਰਭਮੀਤ ਸਰਕਾਰੀਆ ਵਲੋਂ ਜਿਥੇ ਗੁਰਪੁਰਬ ਦੀਆਂ ਵਧਾਇਆਂ ਦਿੱਤੀਆਂ, ਉਥੇ ਗੁਰੂ ਸਾਹਿਬ ਦੇ ਆਗਮਨ ਦਿਵਸ ‘ਤੇ ਮੋਦੀ ਸਰਕਾਰ ਵਲੋਂ ਕਿਸਾਨੀ ਤਿੰਨ ਕਾਨੂੰਨਾਂ ਨੂੰ ਖ਼ਤਮ ਕਰਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਗੁਰਦਵਾਰਾ ਨਾਨਕਸਰ ਵਲੋਂ ਵੀ ਸਾਰੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ। ਗੁਰੂ ਕਾ ਅਤੁਟ ਲੰਗਰ ਸਾਰਾ ਦਿਨ ਚਲਦਾ ਰਿਹਾ। ਆਖਰ ਵਿਚ ਗੁਰੂਘਰ ਵਲੋਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਤੇ ਬਾਬਾ ਗੁਰਦੇਵ ਜੀ ਵਲੋਂ ਕੈਨੇਡਾ ਸੰਗਤਾਂ ਲਈ ਗੁਰਪੁਰਬ ‘ਤੇ ਭੇਜੇ ਵਧਾਈ ਸੰਦੇਸ਼ ਨੂੰ ਸਾਂਝਿਆ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਨਾਨਕਸਰ ਗੁਰੂਘਰ ਦੀ ਇਮਾਰਤ ਨੂੰ ਬਹੁਤ ਹੀ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ ਅਤੇ ਗੁਰਦੁਆਰੇ ਦੀ ਇਮਾਰਤ ਦੇ ਬਾਹਰ ਸੰਗਤਾਂ ਵਲੋਂ ਦੀਵੇ ਜਗਾ ਕੇ ਗੁਰੂ ਸਹਿਬ ਦੇ ਆਗਮਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …