Breaking News
Home / ਕੈਨੇਡਾ / ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਵਲੋਂ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਵਸ

ਸੀਨੀਅਰ ਸਿਟੀਜਨ ਬਲੈਕ ਓਕ ਕਲੱਬ ਵਲੋਂ ਮਨਾਇਆ ਭਾਰਤ ਦਾ 75ਵਾਂ ਆਜ਼ਾਦੀ ਦਿਵਸ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਸੀਨੀਅਰ ਸਿਟੀਜਨ ਬਲੈਕ ਓਕ ਕਲੱਬ (ਰਜਿ:) ਟੋਰਾਂਟੋ ਦੇ ਪ੍ਰਬੰਧਕਾਂ ਵਲੋਂ ਬਲਿਉ ਓਕ ਪਾਰਕ ਬਰੈਂਪਟਨ ਵਿਖੇ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਮਨਉਣ ਸਬੰਧੀ ਖੁਸ਼ੀਆਂ ਭਰਪੂਰ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਬਰਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਮਹਿਮਾਨਾਂ ਨੇ ਸ਼ਿਰਕਤ ਕੀਤੀ।
ਇਸ ਸਾਰੇ ਪ੍ਰੋਗਰਾਮ ਦੀ ਪ੍ਰਧਾਨਗੀ ਆਤਮਾ ਸਿੰਘ ਬਰਾੜ ਪ੍ਰਧਾਨ ਕਲੱਬ ਨੇ ਕੀਤੀ ਅਤੇ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਸਿਕੰਦਰ ਸਿੰਘ ਝੱਜ ਨੂੰ ਸੌਂਪੀ ਗਈ। ਸਟੇਜ਼ ਸਕੱਤਰ ਵਲੋਂ ਮੰਚ ‘ਤੇ ਹਾਜ਼ਰੀਨ ਨੂੰ ਸਮਾਗਮ ਵਿਚ ਸ਼ਾਮਲ ਹੋਣ ‘ਤੇ ਜੀ ਆਇਆਂ ਆਖਿਆ ਅਤੇ ਸਭ ਦਾ ਮਾਣ ਅਤੇ ਸਤਿਕਾਰ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭਰਪੂਰ ਸਿੰਘ ਚਹਿਲ ਵਲੋਂ ‘ਦੇਹ ਸ਼ਿਵਾ ਬਰ ਮੋਹਿ ੲਹਿ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ’ ਦਾ ਸ਼ਰਧਾ ਪੂਰਵਕ ਗਾਇਨ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਅਤੇ ਸਮੂਹ ਹਾਜ਼ਰੀਨ ਵਲੋਂ ਭਾਰਤ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਬਹੁਤ ਸ਼ਰਧਾ ਅਤੇ ਸਦਭਾਵਨਾ ਵਜ਼ੋਂ ਪ੍ਰੇਮ ਅਤੇ ਸਤਿਕਾਰ ਨਾਲ ਨਿਭਾਈ ਗਈ।
ਸਿਕੰਦਰ ਸਿੰਘ ਸਟੇਜ਼ ਸਕੱਤਰ ਵਲੋਂ ਭਾਰਤ ਦਾ ਕੌਮੀ ਰਾਸ਼ਟਰੀ ਗੀਤ ਜਨ-ਗਨ-ਮਨ ਅਦਨਾਇਕ ਉਚਿਤ ਧੁਨ ਵਿਚ ਸਮੂਹ ਮੈਬਰਾਂ ਦੀ ਅਵਾਜ਼ ਵਿੱਚ ਤਿਰੰਗੇ ਝੰਡੇ ਅੱਗੇ ਖੜ੍ਹ ਕੇ ਸਤਿਕਾਰ ਸਹਿਤ ਪੇਸ਼ ਕੀਤਾ। ਉਪਰੰਤ ਮੰਚ ‘ਤੇ ਹਾਜ਼ਰ ਸਾਥੀਆਂ ਵਲੋਂ ਖੜ੍ਹੇ ਹੋ ਕੇ ਭਾਰਤ ਦੀ ਅਜ਼ਾਦੀ ਲਈ ਲੜੀ ਲੜਾਈ ਵਿਚ ਸ਼ਹੀਦ ਹੋਏ ਸੂਰਬੀਰ ਯੋਧੇ ਅਤੇ ਸਵਤੰਤਰਤਾ ਸੰਗਰਾਮੀਆਂ ਵਲੋਂ ਦਿੱਤੀਆਂ ਕੁਰਬਾਨੀਆਂ ਵਾਸਤੇ ਸ਼ਰਧਾ ਅਤੇ ਸਤਿਕਾਰ ਸਹਿਤ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ ਸਤਪਾਲ ਜੌਹਲ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਹਰਜਿੰਦਰ ਸਿੰਘ ਗਿੱਲ ਵਲੋਂ ਪੇਸ਼ ਕੀਤੀਆਂ ਕਵਿਤਾਵਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਤੂਰ ਨੇ ਭਾਵਪੂਰਨ ਤਕਰੀਰਾਂ ਕੀਤੀਆਂ ਅਤੇ ਬੂਟਾ ਸਿੰਘ ਧਾਲੀਵਾਲ ਵਲੋਂ ਵੀ ਸਮਾਗਮ ਵਿਚ ਹਾਜ਼ਰੀ ਲਵਾਈ ਗਈ। ਗਰਾਹਮ ਗਰੇਗਰ ਐਮਪੀਪੀ ਵਲੋਂ ਵਿਸ਼ੇਸ਼ ਤੌਰ ‘ਤੇ ਭੇਜਿਆ ਸਨਮਾਨ ਚਿੰਨ੍ਹ ਜਸਕਰਨ ਕੈਲੇ ਵਲੋਂ ਕਲੱਬ ਦੇ ਅਹੁੱਦੇਦਾਰਾਂ ਨੂੰ ਭੇਂਟ ਕੀਤਾ ਗਿਆ। ਫੋਟੋਗਰਾਫੀ ਦੀ ਡਿਉਟੀ ਰਾਮ ਦਿਆਲ ਵਲੋਂ ਬਾਖੂਬੀ ਨਿਭਾਈ ਗਈ।
ਅੰਤ ਵਿਚ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਨੇ ਸਭ ਨੂੰ 75ਵੇਂ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਪ੍ਰਬੰਧਕਾਂ ਵਲੋਂ ਹਾਜ਼ਰੀਨ ਵਾਸਤੇ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆਂ ਅਤੇ ਪ੍ਰਬੰਧਕਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਆਤਮਾ ਸਿੰਘ ਬਰਾੜ ਪ੍ਰਧਾਨ, ਸਿਕੰਦਰ ਸਿੰਘ ਝੱਜ ਸਕੱਤਰ, ਸੀਨੀਅਰ ਸੀਟੀਜ਼ਨ ਕਲੱਬ ਬਲੈਕ ਓਕ ਬਰੈਂਪਟਨ (ਟੋਰਾਂਟੋ)

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …