ਬਲੂਮਜਬਰੀ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਵਲੋਂ 24 ਜੂਨ ਨੂੰ ਮਨਮੋਹਨ ਸਿੰਘ ਸਵੈਚ ਦੀ ਪ੍ਰਧਾਨਗੀ ਹੇਠ ਕਾਲਿੰਗ ਵੁੱਡ ਲੇਕ ਦਾ ਪਹਿਲਾ ਟੂਰ ਲਗਾਇਆ ਗਿਆ। ਜਿਸ ਦਾ ਪ੍ਰਬੰਧ ਸਕੱਤਰ ਮਨਮੋਹਨ ਸਿੰਘ ਧਾਲੀਵਾਲ ਅਤੇ ਉਪ ਸਕੱਤਰ ਗੁਰਮੀਤ ਸਿੰਘ ਤੰਬੜ ਵਲੋਂ ਕੀਤਾ ਗਿਆ। ਇਹ ਟਰਿੱਪ ਮਨੋਰੰਜਨ ਭਰਪੂਰ ਹੋਣ ਕਰਕੇ ਬਹੁਤ ਹੀ ਸਫਲ ਰਿਹਾ। ਛੋਟੀਆਂ ਛੋਟੀਆਂ ਅਤੇ ਹਰਿਆਵਲੇ ਖੇਤਾਂ ਅਤੇ ਕੁਝ ਸ਼ਹਿਰਾਂ ਨੂੰ ਪਾਰ ਕਰਕੇ ਬੱਸ ਪੌਣੇ 11 ਵਜੇ ਕਾਲਿੰਗ ਵੁੱਡ ਸਹਿਰ ਪਹੁੰਚੀ। ਪਾਰਕ ਬਹੁਤ ਵਧੀਆ ਸੀ, ਸਾਰਿਆਂ ਨੇ ਆਪਣੇ ਨਾਲ ਲਿਆਂਦੇ ਖਾਣੇ ਨੂੰ ਰਲ ਮਿਲ ਕੇ ਛਕਿਆ। ਇਸ ਤੋਂ ਬਾਅਦ ਬੱਸ ਵਿਸਾਗਾ ਬੀਚ ‘ਤੇ ਪਹੁੰਚੀ, ਵਿਸਾਗਾ ਬੀਚ ‘ਤੇ ਏਅਰ ਸ਼ੋਅ ਚੱਲ ਰਿਹਾ ਸੀ, ਜਿਸ ਕਰਕੇ ਬਹੁਤ ਚਹਿਲ ਪਹਿਲ ਸੀ। ਹਵਾਈ ਜਹਾਜਾਂ ਦੀਆਂ ਕਲਾਕ੍ਰਿਤੀਆਂ ਦੇਖ ਕੇ ਸਾਰੇ ਮੈਂਬਰ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ।
ਬਲੂਮਜਬਰੀ ਸੀਨੀਅਰ ਸਿਟੀਜ਼ਨ ਕਲੱਬ ਨੇ ਕਾਲਿੰਗ ਵੁੱਡ ਦਾ ਟੂਰ ਲਗਾਇਆ
RELATED ARTICLES