ਬਰੈਂਪਟਨ/ਡਾ.ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਕੋਆਰਡੀਨੇਟਰ ਪਰਮੀਤ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਭਾ ਦਾ ਫ਼ਰਵਰੀ ਮਹੀਨੇ ਦਾ ਸਮਾਗਮ 16 ਫ਼ਰਵਰੀ ਦਿਨ ਐਤਵਾਰ ਨੂੰ 2250 ਬੋਵੇਰਡ ਰੋਡ ਵਿਖੇ ਹੋਇਆ। ਜਿਸ ਵਿਚ ਮੈਂਬਰਾਂ ਵੱਲੋਂ ਪੰਜਾਬ ਦੇ ਦੋ ਚੋਟੀ ਦੇ ਸਾਹਿਤਕਾਰਾਂ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਦੇ ਅੱਗੇ-ਪਿੱਛੇ ਕੇਵਲ ਇਕ ਦਿਨ ਦੇ ਫ਼ਰਕ ਨਾਲ ਹੀ ਇਸ ਸੰਸਾਰ ਤੋਂ ਅਕਾਲ-ਚਲਾਣਾ ਕਰ ਜਾਣ ‘ਤੇ ਉਨ੍ਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਮੁੱਖ-ਬੁਲਾਰਿਆਂ ਵਿਚ ਬਲਰਾਜ ਚੀਮਾ, ਕੁਲਜੀਤ ਮਾਨ ਅਤੇ ਪਰਮਜੀਤ ਗਿੱਲ ਸ਼ਾਮਲ ਸਨ। ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਦੇ ਨਾਲ ਪੱਛਮੀ ਪੰਜਾਬ (ਪਾਕਿਸਤਾਨ) ਦੇ ਲੇਖਕ ਤਸਲੀਮ ਇਲਾਹੀ ਜ਼ੁਲਫ਼ੀ ਅਤੇ ਸਬੀਨਾ ਖ਼ਾਨ ਸੁਸ਼ੋਭਿਤ ਸਨ।
ਬੁਲਾਰਿਆਂ ਵੱਲੋਂ ਦੋਹਾਂ ਮਹਾਨ ਨਾਵਲ ਤੇ ਕਹਾਣੀ ਲੇਖਕਾਂ ਵੱਲੋਂ ਪੰਜਾਬੀ ਮਾਂ-ਬੋਲੀ ਨੂੰ ਹੋਰ ਅਮੀਰ ਕਰਨ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਬੁਲਾਰਿਆਂ ਦਾ ਕਹਿਣਾ ਸੀ ਕਿ ਜਿੱਥੇ ਜਸਵੰਤ ਸਿੰਘ ਕੰਵਲ ਨੇ ਆਪਣੇ ਨਾਵਲਾਂ ਤੇ ਕਹਾਣੀਆਂ ਰਾਹੀਂ ਪੰਜਾਬ ਦੀ ਨੌਜੁਆਨ-ਪੀੜ੍ਹੀ ਨੂੰ ਨਵੀਂ ਸੇਧ ਦਿੱਤੀ ਅਤੇ ਪੰਜਾਬ ਦੇ ਮੰਦ-ਭਾਗੇ ਦੌਰ ਵਿਚ ਅਖ਼ਬਾਰਾਂ ਲਈ ਲਿਖੇ ਆਪਣੇ ਲੇਖਾਂ ਰਾਹੀ ਲੋਕਾਂ ਦੀ ਅਗਵਾਈ ਕੀਤੀ, ਉੱਥੇ ਦਲੀਪ ਕੌਰ ਟਿਵਾਣਾ ਦੀਆਂ ਲਿਖ਼ਤਾਂ ਨੇ ਔਰਤ ਵਰਗ ਨੂੰ ਸਮਾਜ ਵਿਚ ਅੱਗੇ ਵੱਧਣ ਅਤੇ ਇਸ ਵਿਚ ਆਪਣਾ ਭਰਪੂਰ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਉਪਰੰਤ, ਕਵੀ-ਦਰਬਾਰ ਹੋਇਆ ਜਿਸ ਵਿਚ ਸੰਨੀ ਸ਼ਿਵਰਾਜ, ਰਿੰਕੂ ਭਾਟੀਆ, ਪਰਮਜੀਤ ਢਿੱਲੋਂ, ਪਰਮਪਾਲ ਸੰਧੂ, ਹਰਦਿਆਲ ਝੀਤਾ, ਗਿਆਨ ਸਿੰਘ ਦਰਦੀ, ਜਨਾਬ ਤਸਲੀਮ ਜ਼ੁਲਫ਼ੀ, ਮਕਸੂਦ ਚੌਧਰੀ, ਸੋਹੇਲ ਨਾਸਿਰ, ਡਾ. ਜਗਮੋਹਨ ਸੰਘਾ, ਸਬੀਨਾ ਖ਼ਾਨ, ਅਮਰਜੀਤ ਪੰਛੀ ਤੇ ਰਮਿੰਦਰ ਵਾਲੀਆ ਨੇ ਆਪਣੀਆਂ ਰਚਨਾਵਾਂ ਹਾਜਰ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਹਾਜ਼ਰੀਨ ਵਿਚ ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਰੌਸ਼ਨ ਕਲਾ ਕੇਂਦਰ ਤੋਂ ਪੁਸ਼ਪਿੰਦਰ ਜੋਸਨ ਅਤੇ ਹੋਰ ਕਈ ਸ਼ਾਮਲ ਸਨ। ਇਸ ਦੇ ਨਾਲ ਹੀ ਸਭਾ ਦੇ ਕਈ ਸਰਗਰਮ ਮੈਂਬਰਾਂ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ, ਤਲਵਿੰਦਰ ਸਿੰਘ ਮੰਡ, ਇਕਬਾਲ ਬਰਾੜ ਤੇ ਜਗੀਰ ਸਿੰਘ ਕਾਹਲੋਂ, ਦੇ ਇਨ੍ਹੀਂ ਦਿਨੀਂ ਪੰਜਾਬੀ ਫੇਰੀ ‘ਤੇ ਹੋਣ ਕਾਰਨ ਉਨ੍ਹਾਂ ਦੀ ਗ਼ੈਰ-ਮੌਜੂਦਗੀ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਫਰਵਰੀ ਮਹੀਨੇ ਦੇ ਸਮਾਗਮ ‘ਚ ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਨੂੰ ਭਾਵ ਭਿੰਨੀ ਸ਼ਰਧਾਂਜਲੀ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …