ਬਰੈਂਪਟਨ/ਬਿਊਰੋ ਨਿਊਜ਼
ਪੰਜਾਬੀ ਆਰਟਸ ਐਸੋਸਿਏਸ਼ਨ ਬੜੇ ਹੀ ਮਾਣ ਨਾਲ 21 ਅਗਸਤ ਨੂੰ ਸ਼ਾਮੀ 5 ਵਜੇ ਬਰਾਂਪਟਨ ਦੇ ਖੂਬਸੂਰਤ ਰੋਜ਼ ਥੀਏਟਰ ਵਿਖੇ ਉਘੇ ਨਾਟਕਕਾਰ ਪਰਮਜੀਤ ਗਿਲ ਐਡਮਿੰਟਨ ਦਾ ਲਿਖਿਆ ਨਾਟਕ ਕੰਧਾਂ ਰੇਤ ਦੀਆਂ ਜੋ ਹਰਪ੍ਰੀਤ ਸੇਖਾ ਵੈਨਕੋਵਰ ਦੀ ਕਹਾਣੀ ‘ਵਿਆਹ’ ਤੇ ਅਧਾਰਿਤ ਹੈ ਪੇਸ਼ ਕਰਨ ਜਾ ਰਹੇ ਹਨ। ਇਹ ਨਾਟਕ ਜਿਥੇ ਅੱਜ ਕੱਲ ਕੇਨੇਡਾ ਵਿਚ ਜੋ ਵੱਡੇ ਵੱਡੇ ਹੋ ਰਹੇ ਵਿਆਹਾਂ ਦੀ ਗਲ ਕਰੇਗਾ ਉਥੇ ਰੇਤ ਵਾਂਗ ਕਿਰ ਰਹਿਆਂ ਪਰਿਵਾਰਕ ਰਿਸ਼ਤਿਆਂ ਦੀ ਵੀ ਬਾਤ ਪਾਵੇਗਾ। ਰਿਸ਼ਤੇ ਕਿਵੇਂ ਨਿਭਾਉਣੇ ਦੀ ਗੱਲ ਕਰੇਗਾ।ਨਾਟਕ ਜਿਤੈ ਤੁਹਾਨੂੰ ਬਾਰ ਬਾਰ ਜਸਾਵੇਗਾ ਉਥੇ ਕਿਰਦੇ ਰਿਸ਼ਤਿਆਂ ਦੀ ਦਾਸਤਾਨ ਨਾਲ ਸੀਰੀਅਸ ਵੀ ਕਰੇਗਾ।ਨਾਲ ਨਾਲ ਸਚਨ ਥਾਪਾ ਦਾ ਮਿਠਾ ਮਿਠਾ ਸੰਗੀਤ ਵੀ ਸੁਣਨ ਨੂੰ ਮਿਲੇਗਾ।
ਇਸ ਨਾਟਕ ਵਿਚ ਜਗਵਿੰਦਰ ਜੱਜ, ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਮੇਹਰ ਢੀਂਡਸਾ, ਰਮਨ ਵਾਲੀਆ, ਜਸਲੀਨ, ਪੂਨਮ ਤੱਗੜ, ਮਨਦੀਪ, ਹਰਪ੍ਰੀਤ ਸੰਘਾ, ਪਰੀਤ ਸੰਘਾ, ਅਮਰਵੀਰ ਗਿਲ ਆਦਿ ਵੱਖਰੇ ਵੱਖਰੇ ਕਿਰਦਾਰ ਨਿਭ੍ਹਾ ਰਹੇ ਹਨ। ਬਾਕੀ ਸਾਰੀ ਟੀਮ ਵਾਲੇ ਬੈਕ ਸਟੇਜ਼ ਦੀਆਂ ਜਿਮੇਵਾਰੀਆਂ ਨਿਭ੍ਹਾ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁਚੇ ਪਰਿਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਇਫਜ਼ਾਈ ਲਈ ਪਹੁੰਚੋ। ਸੋ 21 ਅਗਸਤ ਦਾ ਦਿਨ ਰਾਖਵਾਂ ਰੱਖਣ ਦੀ ਪੰਜਾਬੀ ਆਰਟਸ ਐਸੋਸਿਏਸ਼ਨ ਵਾਲੇ ਸਾਰਿਆਂ ਨੁੰ ਅਪੀਲ ਕਰਦੇ ਹਨ। ਹੋਰ ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ਤੇ ਕਾਲ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …