Breaking News
Home / ਕੈਨੇਡਾ / ਪੁਲਿਸ ਵਲੋਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਔਰਤ ਗ੍ਰਿਫ਼ਤਾਰ

ਪੁਲਿਸ ਵਲੋਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਔਰਤ ਗ੍ਰਿਫ਼ਤਾਰ

ਪੀਲ/ ਬਿਊਰੋ ਨਿਊਜ਼
ਪੀਲ ਰੀਜ਼ਨਲ ਪੁਲਿਸ ਫਰਾਡ ਬਿਊਰੋ ਦੇ ਜਾਂਚਕਾਰਾਂ ਨੇ ਇਕ ਵਿਅਕਤੀ ਦੀ ਪਾਵਰ ਆਫ ਅਟਾਰਨੀ ਦੀ ਗ਼ਲਤ ਵਰਤੋਂ ਕਰਦਿਆਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਮਈ 2011 ‘ਚ 60 ਸਾਲਾ ਵਿਅਕਤੀ ਇਕ ਵੱਡੇ ਸੜਕ ਹਾਦਸੇ ਦੀ ਲਪੇਟ ‘ਚ ਆ ਗਿਆ ਸੀ ਅਤੇ ਉਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਸਨ।
ਮਈ 2015 ਤੋਂ ਦਸੰਬਰ 2017 ਦੌਰਾਨ ਔਰਤ ਨੇ ਪੀੜਤ ਨੂੰ ਨਿੱਜੀ ਖ਼ਰਚ ਲਈ ਮਿਲਣ ਵਾਲੇ ਪੈਸੇ ਦੀ ਗ਼ਲਤ ਵਰਤੋਂ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਉਸ ਦੇ ਨਾਲ ਗ਼ਲਤ ਵਿਹਾਰ ਵੀ ਕੀਤਾ ਅਤੇ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਨੇ ਐਕਟ ਤਹਿਤ ਪਰਿਵਾਰ ਦੇ ਮੈਂਬਰਾਂ ਨੂੰ ਵਿਅਕਤੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ 25 ਜੁਲਾਈ ਨੂੰ ਵੇਂਡੀ ਮੋਰਿਸ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਕਿ 59 ਸਾਲਾ ਮਿਸੀਸਾਗਾ ਵਾਸੀ ਔਰਤ ਹੈ ਅਤੇ ਉਸ ‘ਤੇ 5 ਹਜ਼ਾਰ ਡਾਲਰ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਬਾਅਦ ‘ਚ ਪੁਲਿਸ ਨੇ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਅਤੇ ਉਸ ਨੂੰ ਹੁਣ ਅਦਾਲਤ ‘ਚ ਸੁਣਵਾਈ ਲਈ ਆਉਣਾ ਪਵੇਗਾ।
ਬਿਊਰੋ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਵੈਂਡੀ ਮਾਰਿਸ ਵਲੋਂ ਪਹਿਲਾਂ ਕੀਤੇ ਗਏ ਕਿਸੇ ਫਰਾਡ ਜਾਂ ਠੱਗੀ ਬਾਰੇ ਜਾਣਦੇ ਹਨ ਤਾਂ ਉਹ ਉਨ੍ਹਾਂ ਨਾਲ 905 453 2121 ‘ਤੇ ਸੰਪਰਕ ਕਰਨ। ਅਜਿਹੀ ਕਾਫ਼ੀ ਸੰਭਾਵਨਾ ਹੈ ਕਿ ਵੈਂਡੀ ਪਹਿਲਾਂ ਵੀ ਕੁਝ ਅਜਿਹਾ ਹੀ ਅਪਰਾਧ ਕਰ ਚੁੱਕੀ ਹੈ। ਜਾਂਚਕਾਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਨੂੰ ਵੀ ‘ਪਾਵਰ ਆਫ਼ ਅਟਾਰਨੀ’ ਦਿੰਦੇ ਸਮੇਂ ਵਿਅਕਤੀ ਬਾਰੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …