ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਮੀਟਿੰਗ ਵਿਚ ਸਭਾ ਦੀ 15 ਦਸੰਬਰ ਨੂੰ ਹੋਣ ਵਾਲੀ ਮਾਸਿਕ-ਇਕੱਤਰਤਾ 2250 ਬੋਵੇਰਡ ਡਰਾਈਵ (ਈਸਟ) ਵਿਖੇ ਪਾਰਕਿੰਗ-1 ਹੇਠਲੇ ਬੇਸਮੈਂਟ ਵਾਲੇ ਹਾਲ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਸਭਾ ਦੀਆਂ ਅਗਲੇਰੀਆਂ ਮਾਸਿਕ-ਮੀਟਿੰਗਾਂ ਹੁਣ ਏਸੇ ਹਾਲ ਵਿਚ ਹੋਇਆ ਕਰਨਗੀਆਂ।
ਇਸ ਮੀਟਿੰਗ ਵਿਚ ਕੁਲਵੰਤ ਸਿੰਘ ਦੀ ਵਾਰਤਕ ਪੁਸਤਕ ‘ਕੁਝ ਆਪਣੀਆਂ ਤੇ ਕੁਝ ਲੋਕਾਂ ਦੀਆਂ’ ਲੋਕ-ਅਰਪਿਤ ਕੀਤੀ ਜਾਏਗੀ ਜਿਸ ਦੇ ਬਾਰੇ ਮੁੱਢਲੀ ਜਾਣਕਾਰੀ ਮਲੂਕ ਸਿੰਘ ਕਾਹਲੋਂ ਵੱਲੋਂ ਦਿੱਤੀ ਜਾਏਗੀ। ਉਪਰੰਤ, ਬਾਲੀਵੁੱਡ ਹਿੰਦੀ ਫ਼ਿਲਮਾਂ ਦੇ ਸਦਾ-ਬਹਾਰ ਗਾਇਕ ਗਾਇਕ (ਸਵ.) ਮੁਹੰਮਦ ਰਫ਼ੀ ਜੀ ਜਿਨ੍ਹਾਂ ਦਾ 95਼ਵਾਂ ਜਨਮ-ਦਿਵਸ 24 ਦਸੰਬਰ ਨੂੰ ਹੈ, ਦੇ ਜੀਵਨ ਤੇ ਉਨ੍ਹਾਂ ਦੀ ਗਾਇਕੀ ਬਾਰੇ ਵਿਸਤ੍ਰਿਤ ਜਾਣਕਾਰੀ ਇਕਬਾਲ ਬਰਾੜ ਪੇਸ਼ ਕਰਨਗੇ ਅਤੇ ਰਫੀ ਸਾਹਿਬ ਦੇ ਗਾਏ ਹੋਏ ਚੋਣਵੇਂ ਗੀਤ ਵੀ ਪੇਸ਼ ਕਰਨਗੇ। ਸਮਾਗਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਹੋਵੇਗਾ। ਯਾਦ ਰਹੇ ਕਿ ਇਹ ਸਮਾਗਮ 15 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ 2250 ਬੋਵੇਰਡ ਡਰਾਈਵ (ਈਸਟ) ਦੀ ਪਾਰਕਿੰਗ-1 ਦੇ ਬੇਸਮੈਂਟ ਵਾਲੇ ਹਾਲ ਵਿਚ ਹੋਵੇਗਾ।
ਸਮੂਹ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪਰਮਜੀਤ ਸਿੰਘ ਢਿੱਲੋਂ (519-709-8586), ਮਲੂਕ ਸਿਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …