Breaking News
Home / ਕੈਨੇਡਾ / ਮੇਅਰ ਦੀ ਚੋਣ ਜਿੱਤ ਕੇ ਬਰੈਂਪਟਨ ਦਾ ਕਰਾਂਗਾ ਵਿਕਾਸ : ਪੈਟਰਿਕ ਬਰਾਊਨ

ਮੇਅਰ ਦੀ ਚੋਣ ਜਿੱਤ ਕੇ ਬਰੈਂਪਟਨ ਦਾ ਕਰਾਂਗਾ ਵਿਕਾਸ : ਪੈਟਰਿਕ ਬਰਾਊਨ

ਪੈਟਰਿਕ ਬਰਾਊਨ ਵੋਟਾਂ ਲਈ ਦਰਸ਼ਨ ਚਤਰਥ ਦੇ ਘਰ ਪਹੁੰਚੇ
ਬਰੈਂਪਟਨ : ਸਿਟੀ ਆਫ ਬਰੈਂਪਟਨ ਤੋਂ ਮੇਅਰ ਲਈ ਉਮੀਦਵਾਰ ਪੈਟਰਿਕ ਬਰਾਊਨ ਵੋਟਾਂ ਲਈ 9026 ਕਰੈਡਿਟ ਵਿਊ ਰੋਡ ‘ਤੇ ਦਰਸ਼ਨ ਸਿੰਘ ਚਤਰਥ ਦੇ ਘਰ ਗਏ। ਦਰਸ਼ਨ ਚਤਰਥ ਦੇ ਘਰ ਵਿਚ ਪੈਟਰਿਕ ਬਰਾਊਨ ਦੇ ਆਉਣ ਲਈ ਇਕ ਵੱਡਾ ਇੱਕਠ ਕੀਤਾ ਗਿਆ। ਪਰਿਵਾਰ ਵਿਚੋਂ ਸ. ਗੁਰਿੰਦਰ ਸਿੰਘ ਚਤਰਥ, ਜੇ. ਡੀ. ਚਤਰਥ, ਨਿੱਕੀ ਸੇਤੀਆ, ਦੇਵਿੰਦਰ ਸੇਤੀਆ, ਦਰਸ਼ਨ ਚਤਰਥ, ਨਿਸ਼ੀ ਚਤਰਥ, ਮੋਨਿਕਾ ਚਤਰਥ, ਗੋਵਿੰਦ ਚਤਰਥ, ਸਤਪਾਲ ਸਿੰਘ ਜੌਹਲ, ਸੁਰਜੀਤ ਕੰਵਰ, ਭੁਪਿੰਦਰ ਸਿੰਘ ਚੀਮਾ, ਜਸਬੀਰ ਸਿੰਘ ਨਾਮਧਾਰੀ, ਲੇਖਕ ਹਰਚੰਦ ਸਿੰਘ ਬਾਸੀ, ਚਰਨਜੀਤ ਸਿੰਘ ਸੋਹਲ, ਸਪੋਰਟਸਮੈਨ ਬਲਵਿੰਦਰ ਬਰਾੜ ਅਤੇ ਅਨੇਕਾਂ ਹੋਰ ਵਿਅਕਤੀ ਸ਼ਾਮਲ ਸ਼ਨ।
ઠਇਸ ਮੌਕੇ ਹੋਸਟ ਵੱਲੋਂ ਮੇਅਰ ਉਮੀਦਵਾਰ ਪੈਟਰਿਕ ਬਰਾਊਨ ਨੂੰ ਦਿਲਕਸ਼ ਖਾਣਿਆਂ ਦਾ ਇਕ ਡਿਨਰ ਪੇਸ਼ ਕੀਤਾ ਗਿਆ। ਬਲਬੀਰ ਮੋਮੀ ਨੇ ਪੈਟਰਿਕ ਬਰਾਊਨ ਬਾਰੇ ਜਾਣਕਾਰੀ ਦਿੱਤੀ। ਪੈਟਰਿਕ ਬਰਾਊਨ ਨੇ ਬਰੈਂਪਟਨ ਦਾ ਮੇਅਰ ਬਨਣ ‘ਤੇ ਕਈ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਸ ਵਿਚ ਬਰੈਂਪਟਨ ਵਿਚ ਯੂਨੀਵਰਸਿਟੀ ਖੋਲ੍ਹਣਾ ਵੀ ਸ਼ਾਮਲ ਹੈ।ઠઠਪੈਟਰਿਕ ਬਰਾਊਨ ਨੇ ਇਹ ਵੀ ਕਿਹਾ ਕਿ ਬਰੈਂਪਟਨ ਵਿਚ ਜ਼ੁਰਮਾਂ ਦੀ ਰੋਕਥਾਮ ਲਈ ਨਵੇਂ ਕਦਮ ਚੁਕੇ ਜਾਣਗੇ, ਟੈਕਸ ਘਟਾਏ ਜਾਣਗੇ, ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਸੀਨੀਅਰਜ਼ ਨੂੰ ਲੋਕਲ ਬੱਸਾਂ ਫਰੀ ਕੀਤੀਆਂ ਜਾਣਗੀਆਂ, ਸਸਤੇ ਕਿਰਾਏ ਦੇ ਮਕਾਨ ਮੁਹੱਈਆ ਕਰਵਾਏ ਜਾਣਗੇ ਅਤੇ ਵਧੀਆ ਹੈਲਥ ਕੇਅਰ ਸੇਵਾਵਾਂ ਦਿਤੀਆਂ ਜਾਣਗੀਆਂ।

Check Also

ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀਨੀਅਰਜ਼ ਕਲੱਬਾਂ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਲੰਬੇ ਸਮੇਂ ਤੋਂ ਕਿਸਾਨ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ …