ਪੈਨੋਰਮਾ ਇੰਡੀਆ ਨੇ ਲੰਘੀ 28 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ‘ਤੇ ਭਾਰਤ ਦਾ 68ਵਾਂ ਗਣਤੰਤਰ ਦਿਵਸ ਸਮਾਰੋਹ ਮਨਾਇਆ। ਇਸ ਮੌਕੇ ‘ਤੇ ਸਥਾਨਕ ਭਾਰਤੀ ਭਾਈਚਾਰੇ ਨੇ ਭਾਰਤ ਦੇ ਵਿਰਸੇ ਦੇ ਸਭ ਰੰਗ ਪੇਸ਼ ਕੀਤੇ। ਆਯੋਜਨ ਨੂੰ ਕਾਫੀ ਵਧੀਆ ਪ੍ਰਤੀਕਿਰਿਆ ਮਿਲੀ ਅਤੇ ਸਥਾਨਕ ਨੇਤਾਵਾਂ, ਰਾਜਨੀਤਕ ਹਸਤੀਆਂ ਅਤੇ ਸਪਾਂਸਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ। ਉਨ੍ਹਾਂ ਸਾਰਿਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਰਤ ਦਾ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ‘ਤੇ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ, ਕਾਊਂਸਲ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ, ਫੈਡਰਲ ਸਾਇੰਸ ਮੰਤਰੀ ਡਾ. ਕ੍ਰਿਸਟੀ ਡੰਕਨ, ਵਿਰੋਧੀ ਧਿਰ ਦੇ ਨੇਤਾ ਪੈਟਰਿਕ ਬਰਾਊਨ, ਓਨਟਾਰੀਓ ਦੀ ਮੰਤਰੀ ਦੀਪਿਕਾ ਦਮਰੇਲਾ, ਐਮਪੀਪੀ ਅੰਮ੍ਰਿਤ ਮਾਂਗਟ, ਐਮਪੀਪੀ ਬਾਡ ਡੇਲਨੇ ਅਤੇ ਮੇਅਰ, ਮਿਸੀਸਾਗਾ ਬੌਨੀ ਕਰੌਂਬੀ ਵੀ ਹਾਜ਼ਰ ਸਨ।
ਸੁਆਗਤ ਹੈ ਕੈਨੇਡਾ ਵਿੱਚ, ਭਰਪੂਰ ਸੁਆਗਤ ਹੈ ਬਰੈਂਪਟਨ ਵਿੱਚ
ਬਰੈਂਪਟਨ ਇਸ ਧਰਤੀ ‘ਤੇ ਸਭ ਤੋਂ ਵੱਧ ਬਹੁ-ਕੌਮੀ ਅਤੇ ਬਹੁ-ਰੰਗਾ ਸ਼ਹਿਰ ਹੈ। ਅਸੀਂ ਨਾ ਕੇਵਲ ਬਹੁ-ਸਭਿਆਚਾਰੀ ਭਾਈਚਾਰਿਆਂ ਨੂੰ ਦਿਲੋਂ ਨਿਵਾਜਦੇ ਹਾਂ ਸਗੋਂ ਅਸੀਂ ਇਨ੍ਹਾਂ ਦਾ ਉਤਸਵ ਮਨਾਉਂਦੇ ਹਾਂ। ਇਹ ਸਾਡੀ ਸ਼ਕਤੀ ਹਨ, ਇਹ ਸਾਡੇ ਸ਼ਹਿਰ ਦੀ ਖ਼ੁਸ਼ਬੂ ਹਨ।
ਇਹ ਸਾਡੇ ਬਹੁ ਕੌਮੀ ਸਭਿਆਚਾਰ ਦਾ ਰੰਗ-ਬਰੰਗਾ ਤੇ ਮਹਿਕਦਾ ਗ਼ੁਲਦਸਤਾ ਹੀ ਹੈ ਜਿਸ ਕਰਕੇ ਕੰਪਨੀਆਂ ਇੱਥੇ ਆਪਣਾ ਧਨ ਲਾ ਕੇ, ਵਪਾਰ ਵਧਾਕੇ, ਬ੍ਰੈਂਪਟਨ ਨੂੰ ਖ਼ੁਸ਼ਹਾਲ ਕਰ ਰਹੀਆਂ ਹਨ ਤੇ ਆਪ ਹੋ ਰਹੀਆਂ ਹਨ, ਇਨ੍ਹਾਂ ਦੇ ਗੁਣਾਂ ਦਾ ਇਹੋ ਹੀ ਤੱਤ ਸਾਰ ਹੈ ਕਿ ਅੱਜ ਕੈਨੇਡਾ ਵਿੱਚ ਸਭ ਤੋਂ ਵੱਧ ਵਧਣ-ਫੁਲਣ ਵਾਲੀਆਂ ਮਿਉਂਸਪੈਲਿਟੀਆਂ ਵਿੱਚੋਂ ਬ੍ਰੈਂਪਟਨ ਵੀ ਇੱਕ ਹੈ, ਇਸ ਮਹਾਨ ਸ਼ਹਿਰ ਦੀ ਇਹੋ ਹੀ ਪਿਆਰ ਤਰੰਗ ਹੈ ਕਿ ਇਸ ਦੀ ਮੇਅਰ ਬਨਣ ਵਿੱਚ ਮੈਂ ਅੰਤਾਂ ਦਾ ਮਾਣ ਕਰਦੀ ਹਾਂ ਤੇ ਇਸ ਨੂੰ ਹਾਰਦਿਕ ਪਿਆਰ ਕਰਦੀ ਹਾਂ। ਬਰੈਂਪਟਨ ਵਿੱਚ ਹਰ ਰੋਜ, ਦਿਨ ਅਤੇ ਰਾਤ ਲੱਗਭੱਗ 100 ਨਿਵੇਕਲੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਨਸੀਬਾਂ ਵਾਲੀ ਇਹ ਉਹ ਸੁਹਾਵਣੀ ਧਰਤੀ ਹੈ ਜਿੱਥੇ ਸਾਰੇ ਸੰਸਾਰ ਤੋਂ ਲੋਕ ਆਪਣੇ ਸੁਪਨੇ ਸੱਚ ਕਰਨ ਲਈ ਆਉਂਦੇ ਹਨ ਤੇ ਕਰ ਦਿਖਾਉਂਦੇ ਹਨ। ਬਹੁ-ਸਭਿਆਚਾਰੀ ਹੋਣਾ ਇੱਕ ਖ਼ੁਸ਼ਨਸੀਬੀ ਹੈ ਅਤੇ ਇਸ ਕਾਰਨ ਹੀ ਅਸੀਂ ਸਦਾ ਅੱਗੇ ਵਧੇ ਹਾਂ। ਮੈਂ ਹਰ ਪਰਕਾਰ ਦੇ ਐਵੇਂ ਦੇ ਇਸਲਾਮਿਕ-ਭੈਅ ਦੀ ਭਰਪੂਰ ਨਿੰਦਾ ਕਰਦੀ ਹਾਂ, ਭਾਵੇਂ ਇਹ ਕਿਸੇ ਵੀ ਪਰਕਾਰ ਦਾ ਨਸਲਵਾਦ ਜਾਂ ਘਿਰਣਾ ਕਰਨ ਸਬੰਧੀ ਹੋਵੇ। ਇਸ ਲਈ ਇੱਥੇ ਕੋਈ ਥਾਂ ਨਹੀਂ ਹੈ, ਸੱਚ ਪੁੱਛੋ ਥਾਂ ਤਾਂ ਹੋਰ ਵੀ ਕਿਤੇ ਨਹੀਂ ਹੈ। ਬੇਸ਼ੱਕ ਤੁਸੀਂ ਕਿਤੋਂ ਨਫਰਤ ਦੇ ਮਾਰੇ ਭੱਜ ਰਹੇ ਹੋਵੋਂ ਜਾਂ ਫਿਰ ਆਪਣੇ ਪਰਵਾਰ ਲਈ ਚੰਗੇਰੇ ਭਵਿੱਖ ਦਾ ਸੁਪਨਾ ਦੇਖ ਰਹੇ ਹੋਵੋਂ, ਯਾਦ ਰੱਖਣਾ ਕਿ ਅਸੀਂ ਤੁਹਾਡੇ ਲਈ ਆਪਣੇ ਸ਼ਹਿਰ ਦੇ ਦਰਵਾਜ਼ੇ ਸਦਾ ਖੁੱਲੇ ਰੱਖਾਂਗੇ। ਆਪਣੇ ਦਿਲ ਵਿੱਚ ਆਸ ਦੀ ਚਿਣਗ ਸਦਾ ਮਘਾਈ ਰੱਖਣਾ – ਭਾਵੇਂ ਜਾਪੇ ਕਿ ਅੰਤਰ-ਰਾਸ਼ਟਰੀ ਹੱਦਾਂ ਬੰਦ ਹੋ ਰਹੀਆਂ ਹਨ, ਆਤੰਕਵਾਦ ਫੈਲ ਰਿਹਾ ਹੈ ਅਤੇ ਕਿਸੇ ਵਿਅਕਤੀ ਦਾ ਵਿਵਿਹਾਰ ਬਹੁਤੀ ਵੇਰ ਮੁੱਖ ਤੌਰ ਉੱਤੇ ਉਸਦੀ ਨਸਲ, ਧਰਮ ਜਾਂ ਉਸਦੀ ਆਸਥਾ ਨਾਲ ਜੋੜ ਕੇ ਅੰਕਿਆ ਜਾ ਰਿਹਾ ਹੈ। ਅਸੀਂ ਸਦਾ ਹੀ ਨਫਰਤ ਦੇ ਵਿਰੁੱਧ ਖੜ੍ਹੇ ਹਾਂ, ਅਤੇ ਅਸੀਂ ਸਦਾ ਹੀ ਆਪਣੇ ਇਨਸਾਨੀ ਹੱਕਾਂ ਦੀ ਸੁਹਿਰਦ ਪਹਿਰੇਦਾਰੀ ਕਰਾਂਗੇ। ਤੁਸੀਂ ਇਸਾਈ, ਮੁਸਲਮਾਨ, ਹਿੰਦੂ ਜਾਂ ਸਿੱਖ ਹੋ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਸਭ ਦਾ ਬਰਾਬਰ ਸਤਿਕਾਰ ਕਰਦੇ ਹਾਂ। ਸਾਡੇ ਲਈ ਤਾਂ ਸੋਚਣ-ਸਮਝਣ ਵਾਲਾ ਮੁੱਖ ਮੁੱਦਾ ਇਹ ਹੈ ਕਿ ਤੁਹਾਡੇ ਮਨ ਵਿੱਚ ਬਰੈਂਪਟਨ ਦੀ ਵਧੀਆ ਉਸਾਰੀ ਲਈ ਕਿਤਨੀ ਇੱਛਾ ਹੈ। ਕੈਨੇਡਾ ਤੁਹਾਨੂੰ ‘ਜੀ ਆਇਆਂ ਨੂੰ’ ਕਹਿੰਦਾ ਹੈ, ਬ੍ਰੈਂਪਟਨ ਤੁਹਾਡੇ ਸੁਆਗਤ ਦੀ ਉਡੀਕ ਵਿੱਚ ਹੈ।
ਲਿੰਡਾ ਜੈਫ਼ਰੀ, ਮੇਅਰ ਬਰੈਂਪਟਨ ਸ਼ਹਿਰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …