-12.7 C
Toronto
Sunday, February 1, 2026
spot_img
Homeਪੰਜਾਬਪੰਜਾਬ ਵਿਚ ਅੱਜ ਵੀ ਰੋਡ ਸ਼ੋਆਂ ਦਾ ਰਿਹਾ ਬੋਲਬਾਲਾ

ਪੰਜਾਬ ਵਿਚ ਅੱਜ ਵੀ ਰੋਡ ਸ਼ੋਆਂ ਦਾ ਰਿਹਾ ਬੋਲਬਾਲਾ

ਕੇਜਰੀਵਾਲ ਨੇ ਪਟਿਆਲਾ ਅਤੇ ਮਨਪ੍ਰੀਤ ਬਾਦਲ ਤੇ ਸਿੱਧੂ ਤੇ ਬਠਿੰਡਾ ‘ਚ ਕੀਤੇ ਰੋਡ ਸ਼ੋਅ
ਪਟਿਆਲਾ/ਬਿਊਰੋ ਨਿਊਜ਼
ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਪੰਜਾਬ ਵਿਚ ਰੋਡ ਸ਼ੋਆਂ ਦਾ ਬੋਲਬਾਲਾ ਰਿਹਾ। ਸਾਰੀਆਂ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਪਟਿਆਲਾ ਤੋਂ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਪਟਿਆਲਾ ‘ਚ ਰੋਡ ਸ਼ੋਅ ਕੱਢਿਆ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਬਲਾਚੌਰ ਵਿਖੇ ਭਰਵੇਂ ਰੋਡ ਸ਼ੋਅ ਕੱਢੇ ਗਏ। ਇਸੇ ਦੌਰਾਨ ਬਠਿੰਡਾ ਵਿਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੇ ਰੋਡ ਸ਼ੋਅ ਕੱਢੇ, ਜਿਸ ਵਿਚ ਸਮਰਥਕਾਂ ਦੀ ਭਰਵੀਂ ਹਾਜ਼ਰੀ ਦੇਖੀ ਗਈ।

RELATED ARTICLES
POPULAR POSTS