ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਨੇ ਪੀਲ ਰੀਜਨ ਦੇ ਲੋਕਾਂ ਦਾ ਜੀਵਨ ਆਸਾਨ ਅਤੇ ਸੁਵਿਧਾਜਨਕ ਬਣਾਉਣ ਲਈ ਮਿਸੀਸਾਗਾ ਵਿਚ ਨਵੇਂ ਡ੍ਰਾਈਵ ਟੈਸਟ ਸੈਂਟਰ ਦਾ ਐਲਾਨ ਕੀਤਾ ਹੈ। ਡੈਰੀ ਰੋਡ ਅਤੇ ਹਾਈਵੇ 10 ਦੇ ਲਾਗੇ ਇਸ ਨਵੀਂ ਲੋਕੇਸ਼ਨ ਦਾ ਐਲਾਨ ਕਰਨ ਲਈ ਆਵਾਜਾਈ ਮੰਤਰੀ ਦੇ ਤਰਫੋਂ ਐਮ ਪੀ ਪੀ ਦਿਪਿਕਾ ਦਮਰੇਲਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਹ ਸੈਂਟਰ ਅਗਸਤ 2018 ਵਿਚ ਜਨਤਾ ਲਈ ਖੁੱਲ ਜਾਵੇਗਾ। ਇਸ ਡ੍ਰਾਈਵ ਟੇਸਟ ਸੈਂਟਰ ਦੇ ਆਉਣ ਤਕਰੀਬਨ 300,000 ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਅਤੇ ਉਡੀਕ ਦਾ ਸਮਾਂ ਵੀ ਘਟੇਗਾ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਇਸ ਨਵੇਂ ਸੈਂਟਰ ਦਾ ਐਲਾਨ ਲੋਕਾਂ ਨੂੰ ਬਿਹਤਰ ਸੇਵਾ ਦਵਾਉਣ ਵੱਲ ਸਰਕਾਰ ਦੀ ਵਚਨਬਧਤਾ ਦਾ ਉਦਾਹਰਨ ਹੈ। ਜ਼ਿਆਦਾ ਲੋਕੇਸ਼ਨ ਆਉਣ ਨਾਲ ਉਡੀਕ ਸਮੇਂ ਵਿਚ ਕਮੀ ਆਵੇਗੀ ਅਤੇ ਸੇਵਾਵਾਂ ਦੀ ਪਹੁੰਚ ਆਸਾਨ ਬਣੇਗੀ।”
ਉਨਟਾਰੀਓ ਸਰਕਾਰ ਮਿਸੀਸਾਗਾ ਵਿਚ ਨਵਾਂ ਡ੍ਰਾਈਟ ਟੈਸਟ ਸੈਂਟਰ ਬਣਾਵੇਗੀ : ਵਿੱਕ ਢਿੱਲੋਂ
RELATED ARTICLES

