ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਦਿਨ ਐਤਵਾਰ ਨੂੰ 1:30 ਵਜੇ ਤੋਂ 4:30 ਵਜੇ ਤੱਕ 3545, ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ ਬਣਾਏ ਜਾਣਗੇ। ਜੇ ਕੇ ਤੋਂ ਗਰੇਡ 2 ਦੇ ਬੱਚਿਆਂ ਨੂੰ ਦਿੱਤੇ ਹੋਏ ਚੋਣਵੇਂ ਸ਼ਬਦਾ ਨੂੰ ਕਾਪੀ ਕਰ ਕੇ ਸੁੰਦਰ ਲਿਖਾਈ ਵਿੱਚ ਲਿਖਣਾ ਹੋਵੇਗਾ। ਗਰੇਡ 3-4 ਦੇ ਦਿੱਤੇ ਹੋਏ ਵਾਕਾਂ ਦੀ ਕਾਪੀ ਕਰ ਕੇ ਆਪਣੀ ਸੁੰਦਰ ਲਿਖਾਈ ਵਿੱਚ ਲਿਖਣਗੇ। ਇਸੇ ਤਰ੍ਹਾਂ ਗਰੇਡ 5-6 ਦੇ ਬੱਚੇ ਦਿੱਤੇ ਹੋਏ ਪੈਰੇ ਨੂੰ ਕਾਪੀ ਕਰ ਕੇ ਲਿਖਣਗੇ। ਗਰੇਡ 7-8 ਦੇ ਬੱਚਿਆਂ ਨੂੰ ‘ਚੰਗਾ ਭੋਜਨ ਤੇ ਚੰਗੀ ਸਿਹਤ’ ਵਿਸ਼ੇ ਤੇ 60 ਤੋਂ 100 ਸ਼ਬਦਾਂ ਦਾ ਲੇਖ ਲਿਖਣਾ ਹੋਵੇਗਾ। ‘ਮਾਨਸਿਕ ਤਨਾਅ ਅਤੇ ਸਿਹਤ’ ਵਿਸ਼ੇ ਤੇ ਗਰੇਡ 9-10 ਦੇ ਵਿਦਿਆਰਥੀ 100-150 ਸ਼ਬਦਾਂ ਵਿੱਚ, ਗਰੇਡ 11-12 ਦੇ ਵਿਦਿਆਰਥੀ 150-250 ਸ਼ਬਦਾਂ ਵਿੱਚ ਅਤੇ ਅਡਲਟਸ ( ਬਾਲਗ) 300 ਸ਼ਬਦਾਂ ਵਿੱਚ ਲੇਖ ਲਿਖਣਗੇ। ਪ੍ਰਬੰਧਕਾਂ ਵਲੋਂ ਮਿਲੀ ਸੂਚਨਾ ਅਨੁਸਾਰ ਇਹਨਾਂ ਮੁਕਾਬਲਿਆਂ ਲਈ ਮਾਰਕਿੰਗ ਕਰਨ ਲਈ ਅਧਿਆਪਕਾਂ ਅਤੇ ਵਾਲੰਟੀਅਰਜ਼ ਦੀਆਂ ਡਿਉਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਬਾਕੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਚਾਹਵਾਨ ਈ-ਮੇਲ ਰਾਹੀਂ ਆਪਣਾ ਨਾਮ, ਉਮਰ,ਗਰੇਡ ਅਤੇ ਫੋਨ ਨੰਬਰ ਭੇਜ ਕੇ ਪੰਜਾਬ ਚੈਰਿਟੀ ਦੀ ਈ-ਮੇਲ ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਈ-ਮੇਲ ਐਡਰੈੱਸ ਹੈ>punjabcharity@hotmail.com. ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਢਿੱਲੋਂ 647-287-2577 ਜਾਂ ਬਲਿਹਾਰ ਸਧਰਾ 647-297-8600 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

