22.3 C
Toronto
Monday, August 10, 2026
spot_img
Homeਪੰਜਾਬਮਨੋਹਰ ਲਾਲ ਖੱਟਰ ਨੇ ਭਗਵੰਤ ਮਾਨ ’ਤੇ ਕਸਿਆ ਤੰਜ

ਮਨੋਹਰ ਲਾਲ ਖੱਟਰ ਨੇ ਭਗਵੰਤ ਮਾਨ ’ਤੇ ਕਸਿਆ ਤੰਜ

ਮਨੋਹਰ ਲਾਲ ਖੱਟਰ ਨੇ ਭਗਵੰਤ ਮਾਨ ’ਤੇ ਕਸਿਆ ਤੰਜਕਿਹਾ : ਚੋਣਾਂ ਤੋਂ ਪਹਿਲਾਂ ਕੀਤੇ ਮੁਫਤ ਦੇ ਐਲਾਨ, ਹੁਣ ਪੂਰੇ ਕਰਨ ਲਈ ਪ੍ਰਧਾਨ ਮੰਤਰੀ ਅੱਗੇ ਕੀਤਾ ਕਟੋਰਾ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਭਗਵੰਤ ਮਾਨ ਨੇ ਮੁਫਤ ਦੇ ਐਲਾਨ ਦੀ ਝੜੀ ਲਗਾ ਦਿੱਤੀ ਸੀ। ਪ੍ਰੰਤੂ ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਕਟੋਰਾ ਲੈ ਕੇ ਪ੍ਰਧਾਨ ਨਰਿੰਦਰ ਮੋਦੀ ਅੱਗੇ ਖੜ੍ਹੇ ਹੋ ਗਏ। ਉਨ੍ਹਾਂ ਭਗਵੰਤ ਮਾਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਵਾਅਦੇ ਤੁਸੀਂ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਕੋਲੋਂ ਮਦਦ ਮੰਗੋ ਇਹ ਕਿੱਥੋਂ ਦੀ ਰਾਜਨੀਤੀ ਹੈ। ਧਿਆਨ ਰਹੇ ਲੰਘੇ ਦਿਨੀਂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਪੰਜਾਬ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

 

RELATED ARTICLES
POPULAR POSTS