ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦਾ ਚਾਪਲੂਸ ਬਣਕੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਧੋਖਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਬਾਦਲ ਸਾਬ੍ਹ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ। ਗਿੱਦੜਬਾਹਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਨਾਲ ਬਾਦਲ ਪਰਿਵਾਰ ਦਾ ਪੁਰਾਣਾ ਅਤੇ ਦਿਲੀ ਰਿਸ਼ਤਾ ਹੈ। ਬਾਦਲ ਪਰਿਵਾਰ ਨੂੰ ਇਸੇ ਹਲਕੇ ਦੇ ਲੋਕਾਂ ਨੇ ਸਿਆਸਤ ਵਿਚ ਭਾਰਤ ਦੇ ਚੋਟੀ ਦੇ ਸਿਆਸਤਦਾਨਾਂ ਵਿਚ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਗਿੱਦੜਬਾਹਾ ਹਲਕੇ ਨੇ ਬਾਦਲ ਪਰਿਵਾਰ ‘ਤੇ ਏਨਾ ਜ਼ਿਆਦਾ ਵਿਸ਼ਵਾਸ ਪ੍ਰਗਟਾਇਆ ਉੱਥੇ ਹੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਹਲਕੇ ਦੇ ਲੋਕਾਂ ਨਾਲ ‘ਕਾਂਗਰਸੀ ਚਾਪਲੂਸ’ ਬਣਕੇ ਧ੍ਰੋਹ ਕਮਾਇਆ ਹੈ।
Check Also
ਪੰਜਾਬ ਦੇ ਥਰਮਲਾਂ ਨੂੰ ਕੋਲਾ ਸਪਲਾਈ ’ਤੇ ਕੋਈ ਰੋਕ ਨਹੀਂ
ਪਾਵਰਕੌਮ ਦੇ ਸੀਨੀਅਰ ਅਧਿਕਾਰੀ ਨੇ ਅਫਵਾਹਾਂ ਨੂੰ ਕੀਤਾ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਤਾਪ …