Breaking News
Home / ਪੰਜਾਬ / ਜਲੰਧਰ ਵਿਚ ਸੰਘ ਨੇਤਾ ਜਗਦੀਸ਼ ਗਗਨੇਜਾ ‘ਤੇ ਕਾਤਲਾਨਾ ਹਮਲਾ

ਜਲੰਧਰ ਵਿਚ ਸੰਘ ਨੇਤਾ ਜਗਦੀਸ਼ ਗਗਨੇਜਾ ‘ਤੇ ਕਾਤਲਾਨਾ ਹਮਲਾ

logo-2-1-300x105-3-300x105ਜਲੰਧਰ/ਬਿਊਰੋ ਲਿਊਜ਼
ਜਲੰਧਰ ‘ਚ ਦੋ ਮੋਟਰਸਾਈਕਲ ਸਵਾਰਾਂ ਨੇ ਆਰਐਸਐਸ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ (ਸਹਿ ਸੰਚਾਲਕ) 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ‘ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ। ਸ਼ਨੀਵਾਰ ਰਾਤੀਂ ਕਰੀਬ ਅੱਠ ਵਜੇ ਜਦੋਂ ਸ਼ਹਿਰ ਦੇ ਧੁਰ ਅੰਦਰ ਜੋਤੀ ਚੌਕ ਨੇੜੇ ਗਗਨੇਜਾ ਪਿਸ਼ਾਬ ਦੀ ਹਾਜਤ ਲਈ ਆਪਣੀ ਕਾਰ ਵਿਚੋਂ ਉੱਤਰੇ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਗਗਨੇਜਾ ਦੀ ਪਤਨੀ ਸੁਦੇਸ਼ ਗਗਨੇਜਾ ਵੀ ਨਾਲ ਸਨ ਜੋ ਵਾਲ ਵਾਲ ਬਚ ਗਏ। ਘਟਨਾ ਦੇ ਚਸ਼ਮਦੀਦ ਗਵਾਹ ਪ੍ਰਮੋਦ ਕਨੌਜੀਆ ਗੋਲੀਆਂ ਦਾ ਖੜਾਕ ਸੁਣ ਕੇ ਆਪਣੇ ਦੀ ਘਰ ਦੀ ਛੱਤ ਤੋਂ ਉੱਤਰ ਕੇ ਆਏ ਅਤੇ ਉਨ੍ਹਾਂ ਸ੍ਰੀਮਤੀ ਗਗਨੇਜਾ ਦੀ ਮਦਦ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਜਗਦੀਸ਼ ਗਗਨੇਜਾ ਨੂੰ ਸਤਿਅਮ ਹਸਪਤਾਲ ਪਹੁੰਚਾਇਆ। ਉੱਥੋਂ ਨੂੰ ਪਟੇਲ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਡਾਕਟਰਾਂ ਨੇ ਅਪਰੇਸ਼ਨ ਕਰ ਕੇ ਗਗਨੇਜਾ ਦੇ ਪੇਟ ਵਿੱਚ ਲੱਗੀਆਂ ਤਿੰਨ ਗੋਲੀਆਂ ਕੱਢ ਦਿੱਤੀਆਂ ਸਨ ਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਸੀ।  ਜਲੰਧਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਚਾਰ ਗੋਲੀਆਂ ਬਰਾਮਦ ਕੀਤੀਆਂ ਹਨ। ਹਮਲਾਵਰਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ। ਪੁਲਿਸ ਅਧਿਕਾਰੀਆਂ ਵੱਲੋਂ ਨਾਲ ਲਗਦੇ ਘਰਾਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਕੇ ਇਸ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਕਿ ਹਮਲਾਵਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ।
ਮੁੱਖ ਮੰਤਰੀ ਵੱਲੋਂ ਹਮਲੇ ਦੀ ਨਿਖੇਧੀ  : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਗਦੀਸ਼ ਗਗਨੇਜਾ ‘ਤੇ ਹਮਲੇ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਚੌਕਸੀ ਵਰਤ ਕੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤ ਵਿੱਚ ਲੈਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਾਲੇ ਮਾਹੌਲ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ।
ਗਗਨੇਜਾ ਦੀ ਹਾਲਤ ਗੰਭੀਰ, ਡੀਐਮਸੀ ਭੇਜਿਆ : ਜਲੰਧਰ : ਆਰਐਸਐਸ, ਪੰਜਾਬ ਦੇ ਸਹਿ-ਸੰਚਾਲਕ ਸੇਵਾਮੁਕਤ ઠਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਹਾਲਤ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਡੀਐਮਸੀ ਹਸਤਪਾਲ ਭੇਜ ਦਿੱਤਾ ਗਿਆ। ਇਥੇ ਜੋਤੀ ਚੌਕ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਗੋਲੀਆਂ ਮਾਰ ਦਿੱਤੀਆਂ ਸਨ। ਪੰਜਾਬ ਸਰਕਾਰ ਨੇ ਉਨ੍ਹਾਂਨੂੰ ਲੁਧਿਆਣਾ ਭੇਜਣ ਲਈ ਵਿਸ਼ੇਸ਼ ਐਂਬੂਲੈਂਸ ਦਾ ਪ੍ਰਬੰਧ ਕੀਤਾ। ਉਨ੍ਹਾਂ ਨਾਲ ਪਰਿਵਾਰਕ ਮੈਂਬਰਾਂਨੂੰ ਚਾਰ ਗੱਡੀਆਂ ਵਿੱਚ ਭੇਜਿਆ ਗਿਆ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …