7.8 C
Toronto
Tuesday, October 28, 2025
spot_img
Homeਪੰਜਾਬਫਤਿਹਗੜ੍ਹ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ

ਫਤਿਹਗੜ੍ਹ ਸਾਹਿਬ ਨੇੜੇ ਭਿਆਨਕ ਸੜਕ ਹਾਦਸਾ

ਮਾਤਾ ਗੁਜਰੀ ਕਾਲਜ ਦੇ ਦੋ ਵਿਦਿਆਰਥੀਆਂ ਦੀ ਮੌਤ, ਤਿੰਨ ਜ਼ਖ਼ਮੀ
ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼
ਫਤਿਹਗੜ੍ਹ ਸਾਹਿਬ ਵਿਖੇ ਇਕ ਦਰਦਨਾਕ ਸੜਕ ਹਾਦਸੇ ਵਿਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 3 ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਲੰਘੀ ਰਾਤ ਜੈੱਨ ਕਾਰ ਵਿਚ ਸਵਾਰ ਮਾਤਾ ਗੁਜਰੀ ਕਾਲਜ ਦੇ 5 ਵਿਦਿਆਰਥੀ ਗੱਡੀ ਵਿਚ ਤੇਲ ਪਵਾਉਣ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਤੇ ਇਸ ਭਿਆਨਕ ਟੱਕਰ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਉਕਤ ਕਾਰ ਸਵਾਰਾਂ ਵਿਚੋਂ ਸਤਨਾਮ ਸਿੰਘ (23) ਪੁੱਤਰ ਹਰਜੀਤ ਸਿੰਘ ਵਾਸੀ ਦੋਰਾਹਾ ਅਤੇ ਸੁਖਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚਮਕੌਰ ਸਾਹਿਬ ਦੀ ਮੌਤ ਹੋ ਗਈ, ਜਦਕਿ ਤਿੰਨ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵਿਦਿਆਰਥੀ ਬੀਐਸਸੀ ਐਗਰੀਕਲਚਰ ਦੇ ਵਿਦਿਆਰਥੀ ਹਨ।

RELATED ARTICLES
POPULAR POSTS