13.3 C
Toronto
Tuesday, September 22, 2026
spot_img
Homeਪੰਜਾਬਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਦਾ ਦੇਹਾਂਤ

ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਦਾ ਦੇਹਾਂਤ

ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਦਾ ਦੇਹਾਂਤਸ੍ਰੀ ਮੁਕਤਸਰ ਸਾਹਿਬ : ਪਿਛਲੇ ਦੋ ਕੁ ਸਾਲਾਂ ਤੋਂ ਕੈਂਸਰ ਤੋਂ ਪੀੜਤ ਉਘੇ ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਦਾ ਸੋਮਵਾਰ ਨੂੰ ਇਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਆਜ਼ਾਦ ਹੁਣ ਤੱਕ ‘ਆਪਾਂ ਕੀ ਲੈਣਾ’, ‘ਫੂਕ ਸ਼ਾਸਤਰ’, ‘ਕਾਕਾ ਵਿਕਾਊ’, ‘ਜ਼ਿੰਦਗੀ ਦੇ ਗੀਤ’ ਅਤੇ ‘ਗੋਡੇ ਘੁੱਟ ਤੇ ਮੌਜਾਂ ਲੁੱਟ’ ਵਿਅੰਗ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਪ੍ਰਕਾਸ਼ ਕੌਰ, ਪੁੱਤਰ ਅਮੋਲਕ ਸਿੰਘ, ਨੂੰਹ ਰੁਪਿੰਦਰ ਕੌਰ ਤੇ ਬੇਟੀ ਅੰਮ੍ਰਿਤ ਕੌਰ ਹਨ। ਉਹ ‘ਪੰਜਾਬ ਹਾਸ ਵਿਅੰਗ ਅਕਾਡਮੀ’ ਦੇ ਜਨਰਲ ਸਕੱਤਰ ਸਣੇ ਹੋਰ ਕਈ ਸਾਹਿਤਕ ਸਭਾਵਾਂ ਨਾਲ ਜੁੜੇ ਹੋਏ ਸਨ।

RELATED ARTICLES
POPULAR POSTS