ਪੰਜਾਬ ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਜੇ ਸੂਬੇ ਵਿਚ 8000 ਲੋਕਾਂ ਖਿਲਾਫ਼ ਘਿਨੌਣੇ ਅਪਰਾਧਾਂ ਨੂੰ ਅੰਜ਼ਾਮ ਦੇਣ ਦੇ ਮਾਮਲੇ ਦਰਜ ਕੀਤੇ ਗਏ ਹਨ। ਇਹ ਘਿਨੌਣੇ ਅਪਰਾਧਾਂ ਵਿਚ ਕਤਲ, ਅਗਵਾਹ ਕਰਨਾ, ਫਿਰੌਤੀ ਮੰਗਣਾ, ਡਰੱਗਜ਼ ਅਤੇ ਸਮਗਲਿੰਗ ਆਦਿ ਵਰਗੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਸੂਬੇ ਦੇ ਸਾਰੇ ਪੁਲਿਸ ਸਟੇਸ਼ਨਾਂ ਤੋਂ ਘਿਨੌਣੇ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦਾ ਜਾਂ ਅਰੋਪੀਆਂ ਦਾ ਡਾਟਾ ਇਕੱਠਾ ਕਰ ਰਹੀ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਉਨ੍ਹਾਂ ਕੋਲ ਹਰ ਵਿਧਾਨ ਸਭਾ ਹਲਕੇ ਦੇ ਸ਼ਰਾਰਤੀ ਅਨਸਰਾਂ, ਅਪਰਾਧੀਆਂ ਜਾਂ ਹੋਰ ਵੱਖੋ-ਵੱਖ ਗੈਰਕਾਨੂੰਨੀ ਧੰਦਿਆਂ ਵਿਚ ਸ਼ਾਮਲ ਲੋਕਾਂ ਦੀ ਸਹੀ ਜਾਣਕਾਰੀ ਉਪਲਬਧ ਹੋ ਸਕੇ।

