ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਰਹੇ ਕੇਜੇਐਸ ਚੀਮਾ ਨੂੰ ਕੈਪਟਨ ਸਰਕਾਰ ਨੇ ਉਹਨਾਂ ਦੇ ਮੂਲ ਕਾਡਰ ਵੈਸਟ ਬੰਗਾਲ ਭੇਜਣ ਨੂੰ ਮਨਜੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਕਰਣ ਅਵਤਾਰ ਸਿੰਘ ਨੂੰ ਚੀਮਾ ਨੂੰ ਰੀ-ਪੇਟ੍ਰਿਏਟ ਕਰਨ ਦੇ ਆਦੇਸ਼ ਜਾਰੀ ਕਰਨ ਨੂੰ ਕਿਹਾ ਹੈ। 1993 ਬੈਚ ਦੇ ਕੇਜੇਐਸ ਚੀਮਾ 7 ਮਾਰਚ 2007 ਤੋਂ ਪੰਜਾਬ ਵਿਚ ਇੰਟਰ ਸਟੇਟ ਡੈਪੂਟੇਸ਼ਨ ‘ਤੇ ਆਏ ਸਨ। ਉਹਨਾਂ ਨੂੰ ਕਈ ਵਾਰ ਕੇਂਦਰ ਸਰਕਾਰ ਅਤੇ ਵੈਸਟ ਬੰਗਾਲ ਨੇ ਆਪਣੇ ਮੂਲ ਕਾਡਰ ਵਿਚ ਆਉਣ ਲਈ ਕਿਹਾ ਸੀ, ਪਰ ਉਹ ਨਹੀਂ ਗਏ। ਇਥੋਂ ਤੱਕ ਕਿ ਉਹਨਾਂ ਨੂੰ ਚਾਰਜਸ਼ੀਟ ਵੀ ਜਾਰੀ ਕੀਤੀ ਗਈ, ਪਰ ਇਹ ਤਮਾਮ ਰਿਕਾਰਡ ਕਿਤੇ ਵੀ ਨਹੀਂ ਹੈ।
ਸੀਐਮਓ ਦੀ ਸੈਕਟਰੀ ਬ੍ਰਾਂਚ ਨੇ ਵੀ ਇਹ ਲਿਖ ਕੇ ਦਿੱਤਾ ਹੈ ਕਿ ਸਾਲ 2012 ਵਿਚ ਉਹਨਾਂ ਨੂੰ ਰੀਪੇਟ੍ਰਿਏਟ ਕਰਨ ਸਬੰਧੀ ਫਾਈਲ ਪਰਸੋਨਲ ਵਿਭਾਗ ਨੇ ਭੇਜੀ ਸੀ। ਇਸ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਐਸਕੇ ਸੰਧੂ ਨੂੰ ਭੇਜਿਆ ਸੀ। ਉਥੋਂ ਇਹ ਫਾਈਲ ਚੀਮਾ ਕੋਲ ਗਈ, ਪਰ ਵਾਪਸ ਮੁੜੀ ਨਹੀਂ। ਪਰਸੋਨਲ ਵਿਭਾਗ ਨੇ ਕੇਂਦਰ ਕੋਲੋਂ ਚੀਮਾ ਨੂੰ ਜਾਰੀ ਕੀਤੇ ਗਏ ਲੈਟਰ ਦਾ ਰਿਕਾਰਡ ਮੰਗਵਾਇਆ। ਇੱਥੋਂ ਤੱਕ ਕਿ ਅਕਾਊਂਟੈਂਟ ਜਨਰਲ ਪੰਜਾਬ ਨੂੰ ਵੀ ਲਿਖਿਆ ਕਿ ਉਹ ਦੱਸਣ ਕਿ ਉਹਨਾਂ ਦੀ ਲੀਵ ਕੰਟਰੀਬਿਊਸਨ ਕਿਸ ਖਾਤੇ ਵਿਚ ਹੈ। ਅਜੇ ਕੋਈ ਜਵਾਬ ਨਹੀਂ ਆਇਆ ਹੈ।
ਇਸੇ ਨੂੰ ਅਧਾਰ ਬਣਾ ਕੇ ਪਿਛਲੇ ਹਫਤੇ ਚੀਫ ਸੈਕਟਰੀ ਨੇ ਸੀਐਮ ਕੋਲ ਚੀਮਾ ਨੂੰ ਰੀਪੇਟ੍ਰਿਏਟ ਕਰਨ ਸਬੰਧੀ ਫਾਈਲ ਭੇਜੀ, ਜਿਸ ਨੂੰ ਕੈਪਟਨ ਨੇ ਮਨਜੂਰ ਕਰਕੇ ਆਦੇਸ਼ ਜਾਰੀ ਕਰਨ ਲਈ ਕਿਹਾ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …