21 ਆਗੂਆਂ ਨੇ ਸਾਰਾਗੜ੍ਹੀ ਸਰਾਂ ਤੋਂ ਘੰਟਾ ਘਰ ਤੱਕ ਕੀਤੀ ਸਫਾਈ
ਅੰਮ੍ਰਿਤਸਰ/ਬਿਊਰੋ ਨਿਊਜ਼
ਡੇਰਾ ਸਿਰਸਾ ਜਾ ਕੇ ਵੋਟਾਂ ਮੰਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਤਨਖ਼ਾਹੀਆ ਕਰਾਰ ਦਿੱਤੇ 21 ਸਿੱਖ ਆਗੂਆਂ ਨੇ ਇਥੇ ਸਾਰਾਗੜ੍ਹੀ ਸਰਾਂ ਤੋਂ ਘੰਟਾ ਘਰ ਤੱਕ ਸੜਕ ਦੀ ਸਫਾਈ ਕਰ ਕੇ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਦੀ ਸ਼ੁਰੂਆਤ ਕੀਤੀ। ਇਨ੍ਹਾਂ 21 ਗੁਰਸਿੱਖ ਆਗੂਆਂ ਵਿਚੋਂ 20 ਸ਼੍ਰੋਮਣੀ ਅਕਾਲੀ ਦਲ ਤੇ ਇਕ ਕਾਂਗਰਸ ਨਾਲ ਸਬੰਧਤ ਹੈ। ਇਹ ਬੁੱਧਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਇਥੇ ਗੁਰਦੁਆਰਾ ਸਾਰਾਗੜ੍ਹੀ ਨੇੜੇ ਇਕੱਠੇ ਹੋਏ ਤੇ ਘੰਟਾ ਘਰ ਤਕ ਸੜਕ ‘ਤੇ ਝਾੜੂ ਮਾਰਿਆ। ਇਨ੍ਹਾਂ ਆਗੂਆਂ ਵਿਚ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਦਰਬਾਰਾ ਸਿੰਘ ਗੁਰੂ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਜੀਤ ਮਹਿੰਦਰ ਸਿੰਘ, ਅਜੀਤ ਸਿੰਘ ਸ਼ਾਂਤ, ਵਰਿੰਦਰ ਕੌਰ, ਇੰਦਰ ਇਕਬਾਲ ਸਿੰਘ ਅਟਵਾਲ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਗੁਰਪ੍ਰੀਤ ਸਿੰਘ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟ ਭਾਈ, ਇਕਬਾਲ ਸਿੰਘ ਝੂੰਦਾ, ਈਸ਼ਰ ਸਿੰਘ ਮੇਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰੀ ਸਿੰਘ ਨਾਭਾ, ਦੀਦਾਰ ਸਿੰਘ ਭੱਟੀ ਤੇ ਕਾਂਗਰਸ ਦੇ ਅਜੀਤ ਇੰਦਰ ਸਿੰਘ ਮੋਫਰ ਸ਼ਾਮਲ ਹਨ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …