Breaking News
Home / ਕੈਨੇਡਾ / Front / ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ

ਦੇਸ਼-ਵਿਦੇਸ਼ ਦੀ ਸੰਗਤ ਨੇ ਭਰੀ ਹਾਜ਼ਰੀ

ਅੰਮਿ੍ਰਤਸਰ/ਬਿਊਰੋ ਨਿਊਜ਼

ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਲ 2023 ਦੀ ਯਾਤਰਾ ਅੱਜ 11 ਅਕਤੂਬਰ ਨੂੰ ਸੰਪੂਰਨ ਹੋ ਗਈ ਹੈ। ਇਸੇ ਦੌਰਾਨ ਹੋਏ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਸੰਗਤ ਵਿਚ ਭਾਰੀ ਉਤਸ਼ਾਹ ਰਿਹਾ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਮੁੱਖ ਮੈਨੇਜਰ ਸੇਵਾ ਸਿੰਘ ਤੇ ਮੈਨੇਜਰ ਗੁਰਨਾਮ ਸਿੰਘ ਸਮੇਤ ਕਈ ਧਾਰਮਿਕ ਸਖਸ਼ੀਅਤਾਂ ਵੀ ਪਹੁੰਚੀਆਂ। ਧਿਆਨ ਰਹੇ ਕਿ 20 ਮਈ 2023 ਨੂੰ ਆਰੰਭ ਹੋਈ ਯਾਤਰਾ ਇਸ ਵਾਰ ਇਕ ਦਿਨ ਵਧਾ ਕੇ 11 ਅਕਤੂਬਰ ਤੱਕ ਕੀਤੀ ਗਈ। ਸਾਲ 2022 ਦੀ ਯਾਤਰਾ ਵਿਚ 2 ਲੱਖ 35 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਸਨ। ਜਦਕਿ ਇਸ ਸਾਲ 1 ਲੱਖ 85 ਹਜ਼ਾਰ ਦੇ ਕਰੀਬ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਅਤੇ ਵਿਦੇਸ਼ਾਂ ਵਿਚੋਂ ਸੰਗਤ ਪਹੁੰਚਦੀ ਹੈ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ ਵਾਤਾਵਰਨ ਸਬੰਧੀ ਏਜੰਡਾ

ਫਰੀਦਕੋਟ ਨੂੰ ਹਰਿਆ-ਭਰਿਆ ਬਣਾਉਣ ਦਾ ਕੀਤਾ ਸੰਕਲਪ ਕਪੂਰਥਲਾ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ …