Breaking News
Home / ਪੰਜਾਬ / ਪੰਜਾਬ ‘ਚ 2022 ਦੇ ਸੁਪਨੇ ਲੈਣ ਲੱਗੀ ‘ਆਪ’ ਲੀਡਰਸ਼ਿਪ

ਪੰਜਾਬ ‘ਚ 2022 ਦੇ ਸੁਪਨੇ ਲੈਣ ਲੱਗੀ ‘ਆਪ’ ਲੀਡਰਸ਼ਿਪ

ਭਗਵੰਤ ਮਾਨ ਨੇ ਕਿਹਾ -ਪੰਜਾਬ ਵਿਚ ‘ਆਪ’ ਦਾ ਮੁਕਾਬਲਾ ਭ੍ਰਿਸ਼ਟਾਚਾਰ ਨਾਲ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਹੋਈ ਧਮਾਕੇਦਾਰ ਜਿੱਤ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਵੀ ਬਾਗੋ ਬਾਗ ਹੈ ਅਤੇ ਉਹ ਹੁਣ ਪੰਜਾਬ ‘ਚ 2022 ਦੇ ਸੁਪਨੇ ਲੈਣ ਲੱਗ ਪਈ ਹੈ। ਧਿਆਨ ਰਹੇ ਕਿ 2022 ਵਿਚ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ 2020 ਵਿਚ ਦਿੱਲੀ ਸਾਡੀ ਹੋਈ ਹੈ ਅਤੇ 2022 ਵਿਚ ਪੰਜਾਬ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਇਕ ਵਾਰ ਫਿਰ ਤੋਂ ‘ਰੰਗਲਾ ਪੰਜਾਬ’ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਇਮਾਨਦਾਰੀ ਦੀ ਜਿੱਤ ਹੋਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਵਿਚ ‘ਆਪ’ ਦਾ ਮੁਕਾਬਲਾ ਅਕਾਲੀ ਦਲ ਜਾਂ ਕਾਂਗਰਸ ਨਾਲ ਹੋਵੇਗਾ। ਇਸਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦਾ ਮੁਕਾਬਲਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ੇਖੋਰੀ ਨਾਲ ਹੋਵੇਗਾ।

Check Also

ਪੰਜਾਬ ਅਤੇ ਹਰਿਆਣਾ ’ਚ ਕਿਸਾਨਾਂ ਨੇ ਦੋ ਘੰਟੇ ਰੇਲਾਂ ਦਾ ਚੱਕਾ ਰੱਖਿਆ ਜਾਮ

ਕਿਹਾ : ਰਵਨੀਤ ਬਿੱਟੂ ਅਤੇ ਕੰਗਣਾ ਰਣੌਤ ਕਿਸਾਨਾਂ ਨੂੰ ਬਦਨਾਮ ਕਰਨ ਦੀ ਕਰ ਰਹੇ ਨੇ …