Breaking News
Home / ਪੰਜਾਬ / ਓਪੀ ਸੋਨੀ ਵਿਜੀਲੈਂਸ ਅੱਗੇ ਨਹੀਂ ਹੋਏ ਪੇਸ਼

ਓਪੀ ਸੋਨੀ ਵਿਜੀਲੈਂਸ ਅੱਗੇ ਨਹੀਂ ਹੋਏ ਪੇਸ਼

ਵਿਕਾਸ ਸੋਨੀ ਨੇ ਵਿਜੀਲੈਂਸ ਦਫਤਰ ਪਹੁੰਚ ਕੇ ਮੰਗਿਆ ਹੋਰ ਸਮਾਂ
ਅੰਮ੍ਰਿਤਸਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਣ ਨਹੀਂ ਪਹੁੰਚੇ। ਓਪੀ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਐਸਐਸਪੀ ਵਿਜੀਲੈਂਸ ਦਫਤਰ ਅੰਮ੍ਰਿਤਸਰ ‘ਚ ਪਹੁੰਚ ਕੇ ਇਕ ਹਫਤੇ ਦਾ ਸਮਾਂ ਮੰਗਿਆ ਹੈ। ਦੱਸਣਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਓਪੀ ਸੋਨੀ ਖੁਦ ਪੇਸ਼ ਹੋਏ ਸਨ ਅਤੇ ਵਿਜੀਲੈਂਸ ਨੇ ਉਨ੍ਹਾਂ ਕੋਲੋਂ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਸੀ। ਅੱਜ ਮੰਗਲਵਾਰ 6 ਦਸੰਬਰ ਨੂੰ ਮੁੜ ਸਾਬਕਾ ਡਿਪਟੀ ਸੀਐਮ ਨੇ ਵਿਜੀਲੈਂਸ ਦਫਤਰ ਵਿਚ ਪੇਸ਼ ਹੋਣਾ ਸੀ, ਪਰ ਓਪੀ ਸੋਨੀ ਨਹੀਂ ਪਹੁੰਚੇ। ਇਸੇ ਦੌਰਾਨ ਓਪੀ ਸੋਨੀ ਦੇ ਭਤੀਜੇ ਵਿਕਾਸ ਸੋਨੀ ਜ਼ਰੂਰ ਪਹੁੰਚੇ ਅਤੇ ਉਨ੍ਹਾਂ ਨਾਲ ਵਕੀਲ ਵੀ ਸਨ। ਇਸ ਦੇ ਚੱਲਦਿਆਂ ਵਿਕਾਸ ਸੋਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੋ ਕਾਗਜ਼ਾਤ ਸਾਬਕਾ ਡਿਪਟੀ ਸੀਐਮ ਕੋਲੋਂ ਮੰਗੇ ਗਏ ਸਨ, ਉਨ੍ਹਾਂ ਨੂੰ ਇਕੱਠਾ ਕਰਨ ਵਿਚ ਕੁਝ ਸਮਾਂ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਡਾਕੂਮੈਂਟ ਬਹੁਤ ਪੁਰਾਣੇ ਹਨ। ਧਿਆਨ ਰਹੇ ਕਿ ਵਿਜੀਲੈਂਸ ਵਲੋਂ ਓਪੀ ਸੋਨੀ ਦੇ ਖਿਲਾਫ ਮਿਲੀ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਦੀ ਆਮਦਨ ਅਤੇ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਕੋਲੋਂ ਵੀ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਕੀਤੀ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …