ਬਰੈਂਪਟਨ/ ਬਿਊਰੋ ਨਿਊਜ਼ : ਹੋਮ ਆਨਰਸ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਜੋਤਵਿੰਦਰ ਸੋਢੀ ਨੇ ਭਾਈਚਾਰੇ ਦੀ ਸੁਰੱਖਿਆ ਲਈ ਟਾਊਨਹਾਲ ਮੀਟਿੰਗ ਕਰਨ ਲਈ ਵੈੱਲਸ ਆਫ ਹੰਬਰ ਈਸਟ ਦੇ ਵਾਸੀਆਂ ਅਤੇ ਸ੍ਰੀ ਗੋਇਤ ਦਾ ਧੰਨਵਾਦ ਕੀਤਾ। ਸੋਢੀ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਖੀ ਮੈਕਕਾਰਡ ਦੇ ਨਾਲ ਕਾਫ਼ੀ ਵਿਸਥਾਰ ਨਾਲ ਚਰਚਾ ਹੋਈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਡਵੀਜ਼ਨ 21 ਸਾਡੇ ਖੇਤਰ ‘ਚ ਪੁਲਿਸ ਦੀ ਗਸ਼ਤ ਵਧਾਵੇਗੀ। ਪੁਲਿਸ ਚੀਫ਼ ਨੇ ਮੰਨਿਆ ਕਿ ਇਕ ਛੋਟੇ ਜਿਹੇ ਖੇਤਰ ‘ਚ 17 ਵਾਰੀ ਸੰਨ੍ਹ ਲੱਗਣ ਦੇ ਮਾਮਲੇ ਚਿੰਤਾ ਦੀ ਗੱਲ ਹੈ। ਹਾਲਾਂਕਿ ਇਨ੍ਹਾਂ ਮਾਮਲਿਆਂ ‘ਚ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਮੇਅਰ ਅਤੇ ਏਰੀਆ ਕੌਂਸਲਰ ਦੀ ਮੌਜੂਦਗੀ ‘ਚ ਆਮ ਲੋਕਾਂ ਨੇ ਚੋਰੀ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਅਤੇ ਸੜਕ ਹਾਦਸਿਆਂ ਦਾ ਮੁੱਦਾ ਵੀ ਉਠਾਇਆ। ਖ਼ਾਸ ਤੌਰ ‘ਤੇ ਗੋਰ ਅਤੇ ਮੇਅਫੀਲਡ ‘ਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਨ੍ਹਾਂ ਨੂੰ ਘੱਟ ਕਰਨ ਲਈ ਵੀ ਜ਼ਰੂਰੀ ਕਦਮ ਉਠਾਉਣ ਦੀ ਮੰਗ ਵੀ ਕੀਤੀ ਗਈ। ਸੋਢੀ ਨੇ ਕਿਹਾ ਕਿ ਸਥਾਨਕ ਕਮਿਊਨਿਟੀ ਪ੍ਰਾਪਰਟੀ ਟੈਕਸ ਦੇ ਤੌਰ ‘ਤੇ 4 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਯੋਗਦਾਨ ਦਿੰਦੀ ਹੈ। ਉਸ ਨੂੰ ਬਦਲੇ ‘ਚ ਬਿਹਤਰ ਸੇਵਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ। ਅਸੀਂ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ‘ਚ ਬਿਹਤਰ ਹਿੱਸੇਦਾਰੀ ਚਾਹੁੰਦੇ ਹਨ। ਸਾਨੂੰ ਲੱਗਦਾ ਹੈ ਕਿ ਸਾਰੇ ਪ੍ਰੋਜੈਕਟ ਇਕ ਹੀ ਖੇਤਰ ਨੂੰ ਦਿੱਤੇ ਜਾ ਰਹੇ ਹਨ ਅਤੇ ਬਾਕੀ ਬਰੈਂਪਟਨ ਨੂੰ ਨਜ਼ਰਅਦਾਜ਼ ਕੀਤਾ ਜਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …