-11.5 C
Toronto
Friday, January 23, 2026
spot_img
Homeਦੁਨੀਆਆਜ਼ਾਦੀ-ਘੁਲਾਟੀਆਂ ਦੇ ਵਾਰਸਾਂ ਨੇ ਕੀਤੀ ਭਾਰਤ ਦੇ ਕਿਸਾਨਾਂ ਦੀ ਭਰਵੀਂ ਹਮਾਇਤ

ਆਜ਼ਾਦੀ-ਘੁਲਾਟੀਆਂ ਦੇ ਵਾਰਸਾਂ ਨੇ ਕੀਤੀ ਭਾਰਤ ਦੇ ਕਿਸਾਨਾਂ ਦੀ ਭਰਵੀਂ ਹਮਾਇਤ

ਬਰੈਂਪਟਨ/ਡਾ. ਝੰਡ
ਪੰਜਾਬ, ਹਰਿਆਣਾ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਵਿਚ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪੱਕੇ ਡੇਰੇ ਲਾ ਕੇ ਬੈਠੇ ਹਨ। ਪੋਹ ਮਹੀਨੇ ਦੀ ਅੱਤ ਦੀ ਸਰਦੀ ਵਿਚ ਤਿੰਨ ਦਰਜਨ ਤੋਂ ਵਧੀਕ ਕਿਸਾਨ ਹੁਣ ਤੱਕ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵਿਦੇਸ਼ਾਂ ਵਿਚ ਵੀ ਥਾਂ ਪਰ ਥਾਂ ਧਰਨੇ-ਮੁਜ਼ਾਹਰੇ ਹੋ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਕਿਸਾਨਾਂ ਦੇ ਹੱਕ ਵਿਚ ਖੁੱਲ੍ਹ ਕੇ ਨਿੱਤਰੇ ਹਨ। ਹੋਰਨਾਂ ਦੇਸ਼ਾਂ ਤੋਂ ਵੀ ਕਿਸਾਨ ਮੋਰਚੇ ਲਈ ਸਹਿਯੋਗ ਦੀਆਂ ਖ਼ਬਰਾਂ ਧੜਾ ਧੜ ਆ ਰਹੀਆਂ ਹਨ। ਬੁਹਤ ਸਾਰੇ ਕੈਨੇਡੀਅਨ ਭਾਰਤੀਆਂ ਨੇ ਆਪੋ ਆਪਣੇ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਇਤਿਹਾਸ ਗਵਾਹ ਹੈ ਕਿ 1947 ਵਿਚ ਭਾਰਤ ਦੀ ਆਜ਼ਾਦੀ ਲਈ ਸੱਭ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਦਿੱਤਾ ਸੀ। ਉਨ੍ਹਾਂ ਆਜ਼ਾਦੀ-ਘੁਲਾਟੀਆਂ ਦੀ ਵੰਸ਼ ਵਿੱਚੋਂ ਬਹੁਤ ਸਾਰੇ ਵਿਅੱਕਤੀ ਅੱਜ ਕੈਨੇਡਾ ਵਿਚ ਰਹਿ ਰਹੇ ਹਨ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼, ਬਰੈਂਪਟਨ ਦੇ ਸਰਗ਼ਰਮ ਆਗੂ ਪ੍ਰੋ. ਨਿਰਮਲ ਸਿੰਘ ਧਾਰਨੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਮਹਾਂਮਾਰੀ ਦੇ ਚੱਲ ਰਹੇ ਪ੍ਰਕੋਪ ਦੇ ਕਾਰਨ ਬੀਤੇ ਦਿਨੀਂ ਉਨ੍ਹਾਂ ਨੇ ਪਿਛਲੇ ਦਿਨੀਂ ਆਪੋ ਵਿਚ ਫ਼ੋਨ ‘ઑਤੇ ਸੰਪਰਕ ਕੀਤਾ। ਇਨ੍ਹਾਂ ਵਿਚ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਭਤੀਜੀ ਬੀਬੀ ਇੰਦਰਜੀਤ ਕੌਰ , ਭਤੀਜ-ਜੁਆਈ ਅੰਮ੍ਰਿਤ ਢਿੱਲੋਂ, ઑਕਾਮਾਗਾਟਾ ਮਾਰੂ ਜਹਾਜ਼ ਦੇ ਮੋਢੀ ਬਾਬਾ ਗੁਰਦਿੱਤ ਸਿੰਘ ਦੇ ਪੜਪੋਤੇ ਤੇਜਪਾਲ ਸਿੰਘ ਸੰਧੂ, ਬਿੰਦੂ ਬਰਾੜ ਸਪੁਤਰ ਥੰਮਣ ਸਿੰਘ (ਸਾਥੀ ਮਹਾਤਮਾ ਗਾਂਧੀ), ਰਾਜੇਸ਼ ਜੋਸ਼ੀ ਪੜਪੋਤਾ ਸ਼ਹੀਦ ਕਾਂਸ਼ੀ ਰਾਮ ਮੜੌਲੀ, ਹਰਿੰਦਰਪਾਲ ਬਰਾੜ ਪੋਤਰਾ ਕਰਨਲ ਮਹਿੰਦਰ ਸਿੰਘ ਬਰਾੜ (ਆਈ ਐੱਨ.ਏ.), ਜੋਤੀ ਮਾਂਗਟ ਪੋਤਰੀ ਗੁਰਬਚਨ ਸਿੰਘ ਮਾਂਗਟ (ਆਈ.ਐੱਨ.ਏ.), ਚਰਨਜੀਤ ਸਿੰਘ ਗਿੱਲ ਪੁੱਤਰ ਗਿਆਨੀ ਮੋਹਕਮ ਸਿੰਘ ਗਿੱਲ (ਆਈ ਐੱਨ.ਏ.), ਹਰਿੰਦਰ ਸਿੰਘ ਮਾਂਗਟ ਪੁੱਤਰ ਜੋਧ ਸਿੰਘ (ਆਈ ਐੱਨ.ਏ.), ਆਤਮਚੈਨ ਸਿੰਘ ਕੰਗ ਪੁੱਤਰ ਗੁਰਦਿਆਲ ਸਿੰਘ ਕੰਗ (ਆਈ ਐੱਨ.ਏ.) ਅਤੇ ਪਿਆਰਾ ਸਿੰਘ ਤੂਰ ਪੁੱਤਰ ਸੁਰੈਣ ਸਿੰਘ ਤੂਰ (ਅਕਾਲੀ ਮੋਰਚਾ) ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਅੱਜ ਕੱਲ੍ਹ ਦਿੱਲੀ ਦੀਆਂ ਹੱਦਾਂ ‘ઑਤੇ ਚੱਲ ਰਹੇ ਕਿਸਾਨੀ ਘੋਲ ਦੀ ਪੁਰਜ਼ੋਰ ਹਮਾਇਤ ਕੀਤੀ ਅਤੇ ਇਸ ਕਿਸਾਨੀ ਮੋਰਚੇ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

RELATED ARTICLES
POPULAR POSTS