ਪਰਵਾਸੀਪੰਜਾਬੀਆਂ ਦੀਆਂ ਜਾਇਦਾਦਾਂ ਦੱਬੇ ਜਾਣਦਾ ਮੁੱਦਾ ਗੰਭੀਰਤਾਨਾਲ ਉਠਾਇਆ
ਜਲੰਧਰ : ਇੰਗਲੈਂਡਦੀਸੰਸਦਵਿੱਚ ਪੁੱਜੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੇ ਆਪਣੀਭਾਰਤਫੇਰੀ ਦੌਰਾਨ ਪੰਜਾਬ ਦੇ ਮਾਮਲਿਆਂ ਨੂੰ ਕੇਂਦਰਬਿੰਦੂ ਬਣਾਇਆ ਹੈ। ਤਨਮਨਜੀਤ ਸਿੰਘ ਨੇ ਆਪਣੀ 11 ਦਿਨਾਂ ਦੀਫੇਰੀ ਦੌਰਾਨ ਸੂਬੇ ਅਤੇ ਕੇਂਦਰ ਦੇ ਮੰਤਰੀਆਂ ਨਾਲਮੀਟਿੰਗਾਂ ਕਰਕੇ ਜਿਥੇ ਪੰਜਾਬ ਦੇ ਅਰਥਚਾਰੇ ਨੂੰ ਹੁਲਾਰਾਦੇਣਲਈ ਇੰਗਲੈਂਡ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਚਲਾਉਣਦਾ ਮੁੱਦਾਉਠਾਇਆ, ਉਥੇ ਕੇਂਦਰੀਮੰਤਰੀਆਂ ਨਾਲਪਰਵਾਸੀਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੱਬੇ ਜਾਣ ਦੇ ਮੁੱਦੇ ਨੂੰ ਵੀਪ੍ਰਮੁੱਖਤਾਨਾਲਉਠਾਇਆ।
ਦੋ ਮੁੱਖ ਮੰਤਰੀਆਂ ਅਤੇ ਰਾਜਨੀਤਕਪਾਰਟੀਆਂ ਦੇ ਪ੍ਰਧਾਨਾਂ ਨਾਲਮੁਲਾਕਾਤਾਂ ਕਰਨ ਦੇ ਰੁਝੇਵਿਆਂ ਦੇ ਬਾਵਜੂਦਤਨਮਨਜੀਤ ਸਿੰਘ ਆਪਣੇ ਪਿੰਡਵਿਚਲੇ ਖੂਹ ‘ਤੇ ਜਾਣਾਨਹੀਂ ਭੁੱਲੇ। ਉਨ੍ਹਾਂ ਦੇ ਪਿਤਾਜਸਪਾਲ ਸਿੰਘ ਢੇਸੀਬਰਤਾਨੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਲੰਮੇ ਸਮੇਂ ਤੱਕਪ੍ਰਧਾਨਰਹੇ ਹਨ।
ਤਨਮਨਜੀਤ ਸਿੰਘ ਗਤਕੇ ਦੇ ਪ੍ਰਚਾਰਲਈਵੀਕੰਮਕਰਰਹੇ ਹਨ। ਢੇਸੀ ਨੇ ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀਅਰਵਿੰਦਕੇਜਰੀਵਾਲਅਤੇ ਸਾਬਕਾ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲਨਾਲਮੁਲਾਕਾਤਾਂ ਕੀਤੀਆਂ ਹਨ। ਭਾਜਪਾ ਦੇ ਸੂਬਾਪ੍ਰਧਾਨ ਤੇ ਕੇਂਦਰੀਰਾਜਮੰਤਰੀਵਿਜੈਸਾਂਪਲਾ, ਆਮਆਦਮੀਪਾਰਟੀਦੀਲੀਡਰਸ਼ਿਪਵਿੱਚੋਂ ਐਚ.ਐਸ. ਫੂਲਕਾਅਤੇ ਸੁਖਪਾਲ ਸਿੰਘ ਖਹਿਰਾਨਾਲਮੁਲਾਕਾਤਾਂ ਕਰਕੇ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤਕਰਨਅਤੇ ਪਰਵਾਸੀਪੰਜਾਬੀਆਂ ਦੀਆਂ ਜਾਇਦਾਦਾਂ ਨੂੰ ਸੁਰੱਖਿਅਤਰੱਖਣ ਦੇ ਮੁੱਦੇ ਉਠਾਏ ਹਨ। ਤਨਮਨਜੀਤ ਸਿੰਘ ਨੇ ਕੇਂਦਰੀਵਿੱਤਮੰਤਰੀਅਰੁਣਜੇਤਲੀਅਤੇ ਪੰਜਾਬ ਦੇ ਵਿੱਤਮੰਤਰੀਮਨਪ੍ਰੀਤ ਸਿੰਘ ਬਾਦਲਨਾਲਵੀਪੰਜਾਬ ਦੇ ਡਾਵਾਂਡੋਲ ਹੋ ਰਹੇ ਅਰਥਚਾਰੇ ਨੂੰ ਮਜ਼ਬੂਤਕਰਨਸਬੰਧੀਚਰਚਾਕੀਤੀ ਹੈ।
ਉਨ੍ਹਾਂ ਨੇ ਗੱਲਬਾਤਕਰਦਿਆਂ ਕਿਹਾ ਕਿ ਅਰੁਣਜੇਤਲੀਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਅੰਮਿਤਸਰ ਨੂੰ ਆਲਮੀਪੱਧਰ ਦੇ ਸੈਰ-ਸਪਾਟੇ ਦੇ ਧੁਰੇ ਵਜੋਂ ਉਭਾਰਨਲਈਵਿਚਾਰਚਰਚਾਕੀਤੀ।
ਕੇਂਦਰੀਵਿਦੇਸ਼ਮੰਤਰੀਸੁਸ਼ਮਾਸਵਰਾਜਨਾਲਮੁਲਾਕਾਤ ਦੌਰਾਨ ਉਨ੍ਹਾਂ ਨੇ ਕਸ਼ਮੀਰਅਤੇ ਪਾਕਿਸਤਾਨ ਦੇ ਮੁੱਦਿਆਂ ‘ਤੇ ਵੀਚਰਚਾਕੀਤੀ। ਕੇਂਦਰੀਕਾਨੂੰਨਮੰਤਰੀਰਵੀਸ਼ੰਕਰਨਾਲਮੁਲਾਕਾਤ ਦੌਰਾਨ ਉਨ੍ਹਾਂ ਨੇ ਪਰਵਾਸੀਭਾਰਤੀਆਂ ਨੂੰ ਇਨਸਾਫ਼ਦਿਵਾਉਣਦਾ ਮੁੱਦਾਉਭਾਰਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨਾਲਪਿੰਡ ਦੇ ਖੂਹ ‘ਤੇ ਵੀਸਮਾਂ ਬਤੀਤਕੀਤਾ। ਤਨਮਨਜੀਤ ਸਿੰਘ ਨਾਲਉਨ੍ਹਾਂ ਦੇ ਪਿਤਾਜਸਪਾਲ ਸਿੰਘ ਢੇਸੀ, ਮਾਤਾਤਲਵਿੰਦਰ ਕੌਰ ਢੇਸੀ, ਭਰਾਸਾਹਿਬ ਸਿੰਘ ਢੇਸੀਵੀ ਆਏ ਹੋਏ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …