4.3 C
Toronto
Friday, November 7, 2025
spot_img
Homeਦੁਨੀਆਬਰੈਂਪਟਨ ਵਿੱਚ ਕਿਫਾਇਤੀ ਘਰਾਂ ਦੀ ਉਸਾਰੀ ਲਈ ਫੈਡਰਲ ਸਰਕਾਰ ਕਰ ਰਹੀ ਹੈ...

ਬਰੈਂਪਟਨ ਵਿੱਚ ਕਿਫਾਇਤੀ ਘਰਾਂ ਦੀ ਉਸਾਰੀ ਲਈ ਫੈਡਰਲ ਸਰਕਾਰ ਕਰ ਰਹੀ ਹੈ 120 ਮਿਲੀਅਨ ਡਾਲਰ ਦੀ ਮਦਦ

ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਬਰੈਂਪਟਨ, ਉਨਟਾਰੀਓ ਵਿੱਚ ਕਿਫਾਇਤੀ ਰੈਂਟਲ ਯੂਨਿਟਸ ਉਸਾਰਨ ਲਈ 120 ਮਿਲੀਅਨ ਡਾਲਰ ਦੀ ਮਦਦ ਕੀਤੀ ਜਾ ਰਹੀ ਹੈ। ਇਸ ਪੈਸੇ ਦੀ ਵਰਤੋਂ ਇੱਕ ਅਜਿਹੀ 26 ਮੰਜ਼ਿਲਾਂ ਬਿਲਡਿੰਗ ਬਣਾਉਣ ਲਈ ਕੀਤੀ ਜਾਵੇਗੀ ਜਿਹੜੀ ਪੂਰੀ ਤਰ੍ਹਾਂ ਐਨਰਜੀ ਪੱਖੋਂ ਅਸਰਦਾਰ ਹੋਵੇਗੀ ਤੇ ਇਸ ਵਿੱਚ ਕਈ ਲੋਕ ਰਹਿ ਸਕਣਗੇ।
ਇਨ੍ਹਾਂ ਯੂਨਿਟਸ ਵਿੱਚ 300 ਤੋਂ ਵੀ ਵੱਧ ਪਰਿਵਾਰਾਂ ਦੇ ਰਹਿਣ ਦੀ ਗੁੰਜਾਇਸ਼ ਹੋਵੇਗੀ। ਇਹ ਨਿਵੇਸ਼ ਫੈਡਰਲ ਸਰਕਾਰ ਦੇ ਮਜ਼ਬੂਤ ਕਮਿਊਨਿਟੀਜ਼ ਦੇ ਨਿਰਮਾਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਮੱਧ ਵਰਗ ਦੇ ਵਿਕਾਸ ਦੇ ਨਾਲ ਨਾਲ ਕਮਜ਼ੋਰ ਕੈਨੇਡੀਅਨਜ਼ ਅਤੇ ਬੇਘਰੇ ਲੋਕਾਂ ਦੀ ਮਦਦ ਕਰਨ ਵਾਲੇ ਪਲੈਨ ਦਾ ਹਿੱਸਾ ਹੈ। ਇਹ ਐਲਾਨ ਰੈਂਟਲ ਕੰਸਟ੍ਰਕਸ਼ਨ ਫਾਇਨਾਂਸਿੰਗ ਪਹਿਲਕਦਮੀ, ਜੋ ਕਿ ਕੈਨੇਡਾ ਭਰ ਵਿੱਚ ਨਵੀਆਂ ਰੈਂਟਲ ਹਾਊਸਿੰਗ ਇਮਾਰਤਾਂ ਦੀ ਮਦਦ ਕਰਦਾ ਹੈ, ਦਾ ਹਿੱਸਾ ਹੈ। ਇਹ ਪੇਸ਼ਕਦਮੀ ਅਸਲ ਵਿੱਚ ਅਜਿਹੇ ਸ਼ਹਿਰਾਂ ਵਿੱਚ ਘੱਟ ਕੀਮਤ ਉੱਤੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਲਈ ਕੀਤੀ ਗਈ ਹੈ, ਜਿੱਥੇ ਕਿਰਾਏ ਉੱਤੇ ਘਰਾਂ ਦੀ ਲੋੜ ਹੈ।

RELATED ARTICLES
POPULAR POSTS