14.4 C
Toronto
Friday, September 18, 2026
spot_img
HomeਕੈਨੇਡਾFrontਸਾਊਦੀ ਅਰਬ ਨੂੰ ਐਫ-35 ਲੜਾਕੂ ਜਹਾਜ਼ ਦੇਵੇਗਾ ਅਮਰੀਕਾ

ਸਾਊਦੀ ਅਰਬ ਨੂੰ ਐਫ-35 ਲੜਾਕੂ ਜਹਾਜ਼ ਦੇਵੇਗਾ ਅਮਰੀਕਾ

ਸਾਊਦੀ ਅਰਬ ਨੂੰ ਐਫ-35 ਲੜਾਕੂ ਜਹਾਜ਼ ਦੇਵੇਗਾ ਅਮਰੀਕਾ
ਅਮਰੀਕੀ ਏਜੰਸੀਆਂ ਨੂੰ ਟੈਕਨਾਲੋਜੀ ਚੀਨ ਦੇ ਹੱਥ ਲੱਗਣ ਦਾ ਡਰ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਨੂੰ 48 ਐਫ-35 ਲੜਾਕੂ ਜਹਾਜ਼ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਜਹਾਜ਼ਾਂ ਦੀ ਕੀਮਤ ਕਰੀਬ 24 ਅਰਬ ਡਾਲਰ ਦੱਸੀ ਜਾ ਰਹੀ ਹੈ। ਹਾਲਾਂਕਿ, ਡੀਲ ਪੂਰੀ ਹੋਣ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਜ਼ਰੂਰੀ ਹੈ। ਇਸੇ ਦੌਰਾਨ ਅਮਰੀਕੀ ਖੁਫੀਆ ਏਜੰਸੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਐਫ-35 ਦੀ ਸੰਵੇਦਨਸ਼ੀਲ ਤਕਨੀਕ ਚੀਨ ਦੇ ਹੱਥ ਲੱਗ ਸਕਦੀ ਹੈ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ, ਪੈਂਟਾਗਨ ਦੀ ਡਿਫੈਂਸ ਇੰਟੈਲੀਜੈਂਸ ਦੀ ਇਕ ਰਿਪੋਰਟ ਵਿਚ ਇਸ ਖਤਰੇ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਸਾਊਦੀ ਅਰਬ ਵਿਚ ਜਾਸੂਸੀ ਕਰਨ ਜਾਂ ਉਥੋਂ ਦੀ ਫੌਜ ਦੇ ਨਾਲ ਆਪਣੇ ਸਹਿਯੋਗ ਦੇ ਜ਼ਰੀਏ ਐਫ-35 ਦੀ ਤਕਨੀਕ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਐਫ-35 ਅਮਰੀਕਾ ਦਾ ਸਭ ਤੋਂ ਆਧੁਨਿਕ ਲੜਾਕੂ ਜਹਾਜ਼ ਮੰਨਿਆ ਜਾਂਦਾ ਹੈ। ਇਸ ਵਿਚ ਬੇਹੱਦ ਆਧੁਨਿਕ ਰਡਾਰ ਅਤੇ ਨਿਗਰਾਨੀ ਸਿਸਟਮ ਲੱਗੇ ਹੋਏ ਹਨ। ਅਮਰੀਕੀ ਖੁਫੀਆ ਏਜੰਸੀਆਂ ਨੂੰ ਡਰ ਹੈ ਕਿ ਜੇਕਰ ਚੀਨ ਨੂੰ ਇਸ ਸਿਸਟਮ ਨਾਲ ਜੁੜੀ ਜਾਣਕਾਰੀ ਮਿਲ ਗਈ ਤਾਂ ਅਮਰੀਕੀ ਫੌਜੀ ਤਕਨੀਕ ਨੂੰ ਨੁਕਸਾਨ ਹੋ ਸਕਦਾ ਹੈ। ਇਸੇ ਲਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਫ-35 ਨਾਲ ਜੁੜੇ ਸਥਾਨਾਂ ’ਤੇ ਸਿਰਫ ਅਮਰੀਕੀ ਤੇ ਸਾਊਦੀ ਅਧਿਕਾਰੀਆਂ ਅਤੇ ਅਧਿਕਾਰਤ ਕਰਮਚਾਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

RELATED ARTICLES
POPULAR POSTS