11.3 C
Toronto
Wednesday, November 11, 2026
spot_img
HomeਕੈਨੇਡਾFrontਭਾਰਤ ਸਰਕਾਰ ਨੇ ਬੱਚਿਆਂ ਦੇ ਪਾਸਪੋਰਟ ਨਾਲ ਜੁੜੇ ਨਿਯਮਾਂ ’ਚ ਕੀਤਾ ਬਦਲਾਅ

ਭਾਰਤ ਸਰਕਾਰ ਨੇ ਬੱਚਿਆਂ ਦੇ ਪਾਸਪੋਰਟ ਨਾਲ ਜੁੜੇ ਨਿਯਮਾਂ ’ਚ ਕੀਤਾ ਬਦਲਾਅ

ਭਾਰਤ ਸਰਕਾਰ ਨੇ ਬੱਚਿਆਂ ਦੇ ਪਾਸਪੋਰਟ ਨਾਲ ਜੁੜੇ ਨਿਯਮਾਂ ’ਚ ਕੀਤਾ ਬਦਲਾਅ
15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪਾਸਪੋਰਟ 5 ਸਾਲ ਤੱਕ ਮੰਨਣਯੋਗ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਵਿਦੇਸ਼ ਮੰਤਰਾਲੇ ਨੇ ਬੱਚਿਆਂ ਦੇ ਪਾਸਪੋਰਟ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ 36 ਪੇਜ ਵਾਲਾ ਮਿਆਰੀ ਪਾਸਪੋਰਟ ਜਾਰੀ ਹੋਣ ਦੀ ਤਰੀਕ ਤੋਂ 18 ਸਾਲ ਦੀ ਉਮਰ ਜਾਂ 5 ਸਾਲ ਤੱਕ ਮੰਨਣਯੋਗ ਰਹੇਗਾ। ਜੇਕਰ ਬੱਚਾ 5 ਸਾਲ ਪੂਰੇ ਹੋਣ ਤੋਂ ਪਹਿਲਾਂ 18 ਸਾਲਾਂ ਦਾ ਹੋ ਜਾਂਦਾ ਹੈ ਤਾਂ ਪਾਸਪੋਰਟ ਦੀ ਮਿਆਦ ਉਸੇ ਸਮੇਂ ਖਤਮ ਹੋ ਜਾਵੇਗੀ। ਭਾਰਤ ਦੇ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਕੀਤੇ ਗਏ ਨਵੇਂ ‘ਪਾਸਪੋਰਟ (ਸੋਧ)  ਨਿਯਮ, 2026’ ਰਾਹੀਂ ਪੁਰਾਣੇ ‘ਪਾਸਪੋਰਟ ਨਿਯਮ 1980’ ਵਿਚ ਬਦਲਾਅ ਕੀਤਾ ਗਿਆ ਹੈ। ਲੰਘੀ 15 ਸਤੰਬਰ ਦੀ ਮਿਤੀ ਵਾਲੇ ਨੋਟਿਸ ਰਾਹੀਂ ਪਾਸਪੋਰਟ ਅਰਜ਼ੀ ਫੀਸ ਨਾਲ ਸਬੰਧਤ ਨਿਯਮ 8 ਵਿਚ ਸੋਧ ਕੀਤੀ ਗਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਹਰੇਕ ਅਰਜ਼ੀ ਸ਼੍ਰੇਣੀ ਲਈ ਫੀਸ ਨਿਯਮਾਂ ਦੇ ਸ਼ਡਿਊਲ 4 ਵਿਚ ਦਰਸਾਏ ਅਨੁਸਾਰ ਹੋਵੇਗੀ। ਇਹ ਸੋਧੇ ਹੋਏ ਨਿਯਮ ਸਰਕਾਰੀ ਗਜ਼ਟ ਵਿਚ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਲਾਗੂ ਮੰਨੇ ਜਾਣਗੇ।

RELATED ARTICLES
POPULAR POSTS