18.3 C
Toronto
Friday, September 18, 2026
spot_img
HomeਕੈਨੇਡਾFrontਆਈ ਫੋਨ 18 ਖਰੀਦਣ ਲਈ ਪਹਿਲੇ ਹੀ ਦਿਨ ਮੈਟਰੋ ਸ਼ਹਿਰਾਂ ’ਚ ਲੱਗੀਆਂ...

ਆਈ ਫੋਨ 18 ਖਰੀਦਣ ਲਈ ਪਹਿਲੇ ਹੀ ਦਿਨ ਮੈਟਰੋ ਸ਼ਹਿਰਾਂ ’ਚ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ

ਆਈ ਫੋਨ 18 ਖਰੀਦਣ ਲਈ ਪਹਿਲੇ ਹੀ ਦਿਨ ਮੈਟਰੋ ਸ਼ਹਿਰਾਂ ’ਚ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ
ਸਟੋਰ ਖੁੱਲ੍ਹਦਿਆਂ ਹੀ ਸਟਾਫ ਨੇ ਤਾੜੀਆਂ ਨਾਲ ਕੀਤਾ ਪਹਿਲੇ ਗਾਹਕਾਂ ਦਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈ ਫੋਨ 18 ਸੀਰੀਜ਼ ਦੀ ਵਿਕਰੀ ਸ਼ੁਰੂ ਹੁੰਦਿਆਂ ਹੀ ਅੱਜ ਸ਼ੁੱਕਰਵਾਰ ਨੂੰ ਭਾਰਤ ਦੇ ਵੱਡੇ ਸ਼ਹਿਰਾਂ ਵਿਚ ਐਪਲ ਸਟੋਰਾਂ ਦੇ ਬਾਹਰ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਨਵੇਂ ਫੋਨ ਸਭ ਤੋਂ ਪਹਿਲਾਂ ਖਰੀਦਣ ਲਈ ਲੋਕ ਘੰਟਿਆਂ ਬੱਧੀ ਲਾਈਨਾਂ ਵਿਚ ਖੜ੍ਹੇ ਰਹੇ। ਦਿੱਲੀ ਦੇ ਸਾਕੇਤ ਸਥਿਤ ਸਿਲੈਕਟ ਸਿਟੀਵਾਕ ਮਾਲ ਦੇ ਐਪਲ ਸਟੋਰ ਦੇ ਬਾਹਰ ਆਈਫੋਨ 18 ਪ੍ਰੋ ਅਤੇ ਆਈਫੋਨ 18 ਪ੍ਰੋ ਮੈਕਸ ਖਰੀਦਣ ਲਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸੀ। ਸਟੋਰ ਖੁੱਲ੍ਹਣ ’ਤੇ ਸਟਾਫ ਨੇ ਤਾੜੀਆਂ ਵਜਾ ਕੇ ਗਾਹਕਾਂ ਦਾ ਸਵਾਗਤ ਕੀਤਾ। ਫੋਨ ਖਰੀਦਣ ਪਹੁੰਚੇ ਇਕ ਗਾਹਕ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਆਈਫੋਨ 15 ਪਲੱਸ ਨੂੰ ਅਪਗਰੇਡ ਕਰ ਰਿਹਾ ਹੈ ਕਿਉਂਕਿ ਨਵੇਂ ਮਾਡਲ ਵਿਚ ਬਿਹਤਰ ਫੀਚਰਜ਼ ਅਤੇ ਵਧੀਆ ਪਰਫਾਰਮੈਂਸ ਹੈ। ਇਸੇ ਦੌਰਾਨ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਸਥਿਤ ਐਪਲ ਸਟੋਰ ’ਚ ਵੀ ਭਾਰੀ ਭੀੜ ਜੁੜੀ। ਕਰੀਬ 10 ਤੋਂ 12 ਘੰਟੇ ਇੰਤਜ਼ਾਰ ਕਰਨ ਵਾਲੇ ਇਕ ਗਾਹਕ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਫੋਨ ਖਰੀਦਣਾ ਉਸਦਾ ਮਕਸਦ ਸੀ। ਬੰਗਲੁਰੂ ਦੇ ਫੀਨਿਕਸ ਮਾਲ ਆਫ ਏਸ਼ੀਆ ਅਤੇ ਨੋਇਡਾ ਦੇ ਡੀ.ਐਲ.ਐਫ. ਮਾਲ ਸਥਿਤ ਐਪਲ ਸਟੋਰਾਂ ਦੇ ਬਾਹਰ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਗਾਹਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸੇ ਤਰ੍ਹਾਂ ਚੰਡੀਗੜ੍ਹ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਐਪਲ ਦੇ ਸਟੋਰਾਂ ’ਤੇ ਨਵੇਂ ਫੋਨ ਖਰੀਦਣ ਵਾਲਿਆਂ ਦੀ ਭੀੜ ਦੇਖੀ ਗਈ।

RELATED ARTICLES
POPULAR POSTS