14.8 C
Toronto
Friday, September 18, 2026
spot_img
HomeਕੈਨੇਡਾFrontਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੇ ਨਿਰਦੇਸ਼ ਦੀ ਕੀਤੀ ਆਲੋਚਨਾ - ‘ਵੋਟ...

ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੇ ਨਿਰਦੇਸ਼ ਦੀ ਕੀਤੀ ਆਲੋਚਨਾ – ‘ਵੋਟ ਚੋਰੀ ਤੋਂ ਬਾਅਦ ਹੁਣ ਪਾਰਟੀ ਚੋਰੀ’ ਦੇ ਲਗਾਏ ਇਲਜ਼ਾਮ

ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਦੇ ਨਿਰਦੇਸ਼ ਦੀ ਕੀਤੀ ਆਲੋਚਨਾ – ‘ਵੋਟ ਚੋਰੀ ਤੋਂ ਬਾਅਦ ਹੁਣ ਪਾਰਟੀ ਚੋਰੀ’ ਦੇ ਲਗਾਏ ਇਲਜ਼ਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਤਿ੍ਰਣਮੂਲ ਕਾਂਗਰਸ (ਟੀਐਮਸੀ) ਦੇ ਚੋਣ ਨਿਸ਼ਾਨ ਅਤੇ ਨਾਮ ਦੇ ਇਸਤੇਮਾਲ ’ਤੇ ਰੋਕ ਲਗਾਉਣ ਦੇ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ ਦੀ ਆਲੋਚਨਾ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਸਿਰਫ ਮਮਤਾ ਬੈਨਰਜੀ ਦੀ ਨਹੀਂ ਹੈ। ਉਨ੍ਹਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ‘ਵੋਟ ਚੋਰੀ ਅਤੇ ਸਰਕਾਰ ਚੋਰੀ ਤੋਂ ਬਾਅਦ ਹੁਣ ਪਾਰਟੀ ਚੋਰੀ’ ਹੋ ਰਹੀ ਹੈ। ਉਨ੍ਹਾਂ ਨੇ ‘ਐਕਸ’ ਉਤੇ ਲਿਖਿਆ ਕਿ ਪਹਿਲਾਂ ਸ਼ਿਵਸੈਨਾ, ਫਿਰ ਐਨ.ਸੀ.ਪੀ. ਅਤੇ ਹੁਣ ਤਿ੍ਰਣਮੂਲ ਕਾਂਗਰਸ। ਹਰ ਵਾਰ ਇਕ ਹੀ ਪੈਟਰਨ-ਬੀਜੇਪੀ ਅਤੇ ਚੋਣ ਕਮਿਸ਼ਨ ਮਿਲ ਕੇ ਇਕ ਪਾਰਟੀ ਨੂੰ ਤੋੜਦੇ ਹਨ, ਫਿਰ ਉਸਦਾ ਚੋਣ ਨਿਸ਼ਾਨ ਖੋਹ ਲਿਆ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ, ਜਦੋਂ ਪੂਰੀ ਦੀ ਪੂਰੀ ਪਾਰਟੀ ਚੋਰੀ ਹੋ ਸਕਦੀ ਹੈ, ਤਾਂ ਕਰੋੜਾਂ ਭਾਰਤੀਆਂ ਦੇ ਵੋਟ ਚੋਰੀ ਹੋਣਾ ਵੀ ਹੈਰਾਨੀ ਦੀ ਗੱਲ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਨਜ਼ ਕੱਸਦਿਆਂ ਕਿਹਾ ਕਿ, ਵੋਟ ਚੋਰੀ, ਸਰਕਾਰ ਚੋਰੀ ਅਤੇ ਹੁਣ ਪਾਰਟੀ ਚੋਰੀ, ਇਹ ਸਾਡੇ ਲੋਕਤੰਤਰ ਦੀ ਗਿਰਾਵਟ ਦੇ ਪ੍ਰਤੀਕ ਬਣ ਗਏ ਹਨ।

RELATED ARTICLES
POPULAR POSTS