7.8 C
Toronto
Thursday, October 30, 2025
spot_img
Homeਭਾਰਤਉਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦਾ ਖੱਟਰ ਵਲੋਂ ਸਨਮਾਨ

ਉਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਦਾ ਖੱਟਰ ਵਲੋਂ ਸਨਮਾਨ

ਹਰਿਆਣਾ ਨੂੰ ਖੇਡਾਂ ਦਾ ਮੁੱਖ ਕੇਂਦਰ ਬਣਾਵਾਂਗੇ : ਖੱਟਰ
ਚੰਡੀਗੜ੍ਹ/ਬਿਊਰੋ ਨਿਊਜ਼ : ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਚੰਡੀਗੜ੍ਹ ‘ਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਚੂਰਮਾ ਅਤੇ ਦੇਸੀ ਘਿਓ ਖੁਆ ਕੇ ਨੀਰਜ ਦਾ ਮੂੰਹ ਮਿੱਠਾ ਕਰਵਾਇਆ। ਮੁੱਖ ਮੰਤਰੀ ਨੇ ਨੀਰਜ ਚੋਪੜਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖੇਡ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਨੀਰਜ ਚੋਪੜਾ ਨੇ ਦੇਸ਼ ਦੇ ਨਾਲ-ਨਾਲ ਹਰਿਆਣਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਮੁੱਖ ਟੀਚਾ ਹਰਿਆਣਾ ਨੂੰ ਖੇਡਾਂ ਦਾ ਮੁੱਖ ਕੇਂਦਰ ਬਣਾਉਣਾ ਹੈ। ‘ਨੀਰਜ ਚੋਪੜਾ ਵਰਗੇ ਹੋਣਹਾਰ ਖਿਡਾਰੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਨਗੇ ਜਿਸ ਲਈ ਪੰਚਕੂਲਾ ਵਿੱਚ ਖੇਡ ਅਕਾਦਮੀ ਬਣਾਈ ਜਾ ਰਹੀ ਹੈ। ਇਸ ਦੀ ਅਗਵਾਈ ਨੀਰਜ ਚੋਪੜਾ ਕਰਨਗੇ।’
ਉਨ੍ਹਾਂ ਨੀਰਜ ਨੂੰ ਸੂਬੇ ਵਿੱਚ ਹੋਰ ਖਿਡਾਰੀਆਂ ਨੂੰ ਤਿਆਰ ਕਰਨ ਲਈ ਪ੍ਰੇਰਿਆ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਤਹਿਤ ਪੰਚਕੂਲਾ ਵਿੱਚ ਬਣਨ ਵਾਲੇ ਅਥਲੈਟਿਕਸ ਕੇਂਦਰ ਦਾ ਮੁਖੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਤਹਿਤ ਰਿਆਇਤੀ ਦਰਾਂ ‘ਤੇ ਨੀਰਜ ਨੂੰ ਮਕਾਨ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਵੱਲੋਂ 13 ਅਗਸਤ ਨੂੰ ਪੰਚਕੂਲਾ ਵਿੱਚ ਖਿਡਾਰੀਆਂ ਦੇ ਸਨਮਾਨ ‘ਚ ਰੱਖੇ ਗਏ ਸਮਾਗਮ ਦੌਰਾਨ ਨੀਰਜ ਚੋਪੜਾ ਨਹੀਂ ਪਹੁੰਚ ਸਕੇ ਸਨ।

RELATED ARTICLES
POPULAR POSTS