-5 C
Toronto
Wednesday, December 3, 2025
spot_img
Homeਭਾਰਤਆਮ ਆਦਮੀ ਪਾਰਟੀ ਉਤਰਾਖੰਡ 'ਚ ਵੀ ਲੜੇਗੀ ਵਿਧਾਨ ਸਭਾ ਚੋਣਾਂ

ਆਮ ਆਦਮੀ ਪਾਰਟੀ ਉਤਰਾਖੰਡ ‘ਚ ਵੀ ਲੜੇਗੀ ਵਿਧਾਨ ਸਭਾ ਚੋਣਾਂ

ਕੇਜਰੀਵਾਲ ਨੇ ਕਰਨਲ ਕੋਠੀਆਲ ਨੂੰ ਬਣਾਇਆ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ
ਦੇਹਰਾਦੂਨ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉੱਤਰਾਖੰਡ ‘ਚ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੇਵਾਮੁਕਤ ਫੌਜੀ ਅਫਸਰ ਕਰਨਲ ਅਜੈ ਕੋਠੀਆਲ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਕੇਦਾਰਨਾਥ ਤਰਾਸਦੀ ਸਮੇਂ ਕੋਠੀਆਲ ਉੱਤਰਕਾਸ਼ੀ ਆਧਾਰਿਤ ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ ਪ੍ਰਿੰਸੀਪਲ ਸਨ ਤੇ ਉਨ੍ਹਾਂ ਉਸ ਸਮੇਂ ਲੋਕਾਂ ਨੂੰ ਬਚਾਉਣ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ‘ਚ ਅਹਿਮ ਭੂਮਿਕਾ ਨਿਭਾਈ ਸੀ। ਕੇਜਰੀਵਾਲ ਨੇ ਆਪ ਦੇ ਸੂਬਾਈ ਅਹੁਦੇਦਾਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਦੀਲਾਰਾਮ ਬਾਜ਼ਾਰ ‘ਚ ਰੋਡ ਸ਼ੋਅ ਵੀ ਕੀਤਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਰਾਜ ਦੇ ਲੋਕਾਂ ਤੋਂ ਮਿਲੇ ਹੁੰਗਾਰੇ ਦੇ ਆਧਾਰ ‘ਤੇ ਉਨ੍ਹਾਂ ਕੋਠੀਆਲ ਨੂੰ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਕੋਠੀਆਲ ਅਪਰੈਲ ਮਹੀਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਨ। ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ, ‘ਮਨੀਸ਼ ਸਿਸੋਦੀਆ ਕੁਝ ਸਮਾਂ ਪਹਿਲਾਂ ਇੱਥੇ ਆਏ ਸਨ। ਉਨ੍ਹਾਂ ਲੋਕਾਂ ਨੂੰ ਸਿੱਧੇ ਤੌਰ ‘ਤੇ ਪੁੱਛਿਆ ਸੀ ਕਿ ਪਾਰਟੀ ਵੱਲੋਂ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਣਾ ਚਾਹੀਦਾ ਹੈ। ਲੋਕਾਂ ਨੇ ਕਰਨਲ ਕੋਠੀਆਲ ਪ੍ਰਤੀ ਹੁੰਗਾਰਾ ਭਰਿਆ ਸੀ। ਇੱਥੋਂ ਦੇ ਲੋਕ ਉਨ੍ਹਾਂ ਸਿਆਸੀ ਆਗੂਆਂ ਤੋਂ ਛੁਟਕਾਰਾ ਚਾਹੁੰਦੇ ਹਨ ਜਿਨ੍ਹਾਂ ਉਨ੍ਹਾਂ ਨੂੰ ਸਿਰਫ਼ ਲੁੱਟਿਆ ਹੈ। ਲੋਕ ਹੁਣ ਪੂਰੀ ਤਰ੍ਹਾਂ ਦੇਸ਼ ਭਗਤ ਸਿਪਾਹੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਉਹ ਅਜਿਹਾ ਮੁੱਖ ਮੰਤਰੀ ਨਹੀਂ ਚਾਹੁੰਦੇ ਜੋ ਸਿਰਫ਼ ਆਪਣੀ ਤਿਜੌਰੀ ਭਰੇ ਬਲਕਿ ਸੇਵਾ ਕਰਨ ਵਾਲਾ ਮੁੱਖ ਮੰਤਰੀ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਕੋਠੀਆਲ) ਨੇ ਅਤਿਵਾਦ ਖਿਲਾਫ ਜੰਗ ਲੜੀ ਤੇ ਸਰਹੱਦਾਂ ਰਾਖੀ ਕੀਤੀ ਜਦੋਂ ਸਿਆਸੀ ਆਗੂ ਦੇਸ਼ ਨੂੰ ਲੁੱਟਣ ‘ਚ ਰੁਝੇ ਹੋਏ ਸਨ।’ ਉਨ੍ਹਾਂ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਆਮ ਆਦਮੀ ਪਾਰਟੀ ਕੋਠੀਆਲ ਦੀ ਅਗਵਾਈ ਹੇਠ ਉੱਤਰਾਖੰਡ ਨੂੰ ਹਿੰਦੂਆਂ ਲਈ ਆਲਮੀ ਧਾਰਮਿਕ ਰਾਜਧਾਨੀ ਬਣਾ ਦੇਵੇਗੀ।

 

RELATED ARTICLES
POPULAR POSTS