2.1 C
Toronto
Monday, April 6, 2026
spot_img
HomeਕੈਨੇਡਾFrontਰਾਹੁਲ ਅਤੇ ਪਿ੍ਰਅੰਕਾ ਨੇ ਮੋਟਰ ਸਾਈਕਲ ’ਤੇ ਕੀਤੀ ‘ਵੋਟਰ ਅਧਿਕਾਰ ਯਾਤਰਾ’

ਰਾਹੁਲ ਅਤੇ ਪਿ੍ਰਅੰਕਾ ਨੇ ਮੋਟਰ ਸਾਈਕਲ ’ਤੇ ਕੀਤੀ ‘ਵੋਟਰ ਅਧਿਕਾਰ ਯਾਤਰਾ’


ਭਾਜਪਾ ਅਤੇ ਚੋਣ ਕਮਿਸ਼ਨ ’ਤੇ ਲਗਾਏ ਵੋਟ ਚੋਰੀ ਦੇ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਨੇ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਚੱਲ ਰਹੀ ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਮੋਟਰ ਸਾਈਕਲ ਯਾਤਰਾ ਕੀਤੀ। ਇਸ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਪਿ੍ਰਅੰਕਾ ਗਾਂਧੀ ਵਾਡਰਾ ਆਪਣੇ ਭਰਾ ਦੇ ਮੋਟਰ ਸਾਈਕਲ ’ਤੇ ਪਿੱਛੇ ਬੈਠੀ ਨਜ਼ਰ ਆਈ। ਇਸ ਮੌਕੇ ਰਾਹੁਲ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਨੇ ਭਾਜਪਾ ਅਤੇ ਚੋਣ ਕਮਿਸ਼ਨ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਲਈ ਲੋਕ ਭਾਜਪਾ ਨੇਤਾਵਾਂ ਨੂੰ ‘ਵੋਟ ਚੋਰ’ ਕਹਿ ਰਹੇ ਹਨ। ਰਾਹੁਲ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਨੇਤਾ ਚੋਣ ਕਮਿਸ਼ਨ ਰਾਹੀਂ ਵੋਟ ਚੋਰੀ ਵਿਚ ਲੱਗੇ ਹੋਏ ਹਨ।

RELATED ARTICLES
POPULAR POSTS