ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿੱਚ ਡੇਰਾ ਸਿਰਸਾ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮਜੀ ਸਪੈਸ਼ਲਟੀ ਹਸਪਤਾਲ ਕੋਲ ਰਜਿਸਟਰੇਸ਼ਨ ਲਾਇਸੈਂਸ ਨਹੀਂ ਸੀ ਅਤੇ ਇੱਥੇ ਬਿਨਾ ਢੁਕਵੀਂ ਮਨਜ਼ੂਰੀ ਤੋਂ ਅੰਗ ਦਾਨ ਹੁੰਦਾ ਸੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਅਦਾਲਤੀ ਕਮਿਸ਼ਨਰ ਏ.ਕੇ.ਐਸ. ਪੰਵਾਰ ਦੀ ਨਿਗਰਾਨੀ ਹੇਠ ਡੇਰੇ ਦੀ ਲਈ ਤਲਾਸ਼ੀ ਦੌਰਾਨ ਇਸ ਹਸਪਤਾਲ ਵਿੱਚ ਕਈ ਬੇਨਿਯਮੀਆਂ ਸਾਹਮਣੇ ਆਈਆਂ। ਪੰਵਾਰ ਵੱਲੋਂ ਹਾਈ ਕੋਰਟ ਵਿੱਚ ਕਈ ਭਾਗਾਂ ਵਿੱਚ ਦਿੱਤੀ ਰਿਪੋਰਟ ਵਿੱਚ ਸਿਰਸਾ ਦੇ ਸਿਵਲ ਸਰਜਨ ਦੀ ਰਿਪੋਰਟ ਵੀ ਸ਼ਾਮਲ ਹੈ, ਜਿਸ ਵਿੱਚ ਕਿਹਾ ਗਿਆ ਕਿ ਡੇਰੇ ਦੇ ਇਸ ਹਸਪਤਾਲ ਵਿੱਚ ਚਮੜੀ ਟਰਾਂਸਪਲਾਂਟ ਦੇ 40 ਕੇਸ ਹੋਏ।
ਇਨ੍ਹਾਂ ਵਿੱਚੋਂ ਅੱਠ ਕੇਸ ਵੱਖ-ਵੱਖ ਬਿਮਾਰੀਆਂ ਕਾਰਨ ਕਾਮਯਾਬ ਨਹੀਂ ਹੋਏ।
ਰਿਪੋਰਟ ਵਿੱਚ ਕਿਹਾ ਗਿਆ ਕਿ ਇਹ ਵੀ ਪਤਾ ਚੱਲਿਆ ਹੈ ਕਿ ਇਸ ਹਸਪਤਾਲ ਦੇ ਪ੍ਰਬੰਧਕਾਂ ਕੋਲ ਰਜਿਸਟਰੇਸ਼ਨ ਸਰਟੀਫਿਕੇਟ ਨਹੀਂ ਸੀ। ਹਸਪਤਾਲ ਵਿੱਚੋਂ 29 ਰੈਫਰੀਜਰੇਟਿਡ ਪਲਾਸਟਿਕ ਮਰਤਬਾਨ ਬਰਾਮਦ ਹੋਏ, ਜੋ ਚਮੜੀ ਦੀ ਸੰਭਾਲ ਲਈ ਸੀ। ਇਹ ਹਸਪਤਾਲ ਬਿਨਾ ਕਿਸੇ ਢੁਕਵੇਂ ਲਾਇਸੈਂਸ ਤੋਂ ਅੰਗ ਦਾਨ ਜਾਂ ਟਰਾਂਸਪਲਾਂਟ ਕਰ ਰਿਹਾ ਸੀ।
Check Also
ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ
ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …