Breaking News
Home / ਭਾਰਤ / ਦਿੱਲੀ ‘ਚ ਐਸ ਵਾਈ ਐਲ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਇਨੈਲੋ ਵਰਕਰਾਂ ‘ਤੇ ਕੀਤਾ ਲਾਠੀਚਾਰਜ

ਦਿੱਲੀ ‘ਚ ਐਸ ਵਾਈ ਐਲ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਇਨੈਲੋ ਵਰਕਰਾਂ ‘ਤੇ ਕੀਤਾ ਲਾਠੀਚਾਰਜ

ਐਸ ਵਾਈ ਐਲ ਨਹਿਰ ਨੂੰ ਇਨੈਲੋ ਨੇ ਦੱਸਿਆ ਹਰਿਆਣਾ ਦੀ ਜੀਵਨ ਰੇਖਾ
ਨਵੀਂ ਦਿੱਲੀ/ਬਿਊਰੋ ਨਿਊਜ਼
ਐਸ.ਵਾਈ.ਐਲ. ਦੇ ਮਾਮਲੇ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਇਨੈਲੋ ਵਰਕਰਾਂ ‘ਤੇ ਦਿੱਲੀ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਨੈਲੋ ਵਰਕਰ ਦਿੱਲੀ ਦੇ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਉਹ ਪੁਲਿਸ ਵੱਲੋਂ ਕੀਤੀ ਬੈਰੀਕੇਡਿੰਗ ਨੂੰ ਤੋੜ ਕੇ ਸੰਸਦ ਦਾ ਘਿਰਾਓ ਕਰਨ ਲਈ ਵਧ ਰਹੇ ਸਨ। ਪੁਲਿਸ ਨੇ ਇਨੈਲੋ ਵਰਕਰਾਂ ਨੂੰ ਰਸਤੇ ਵਿੱਚ ਰੋਕ ਲਿਆ ਤੇ ਲਾਠੀਚਾਰਜ ਕਰ ਦਿੱਤਾ। ਇਸ ਵਿੱਚ ਕਈ ਇਨੈਲੋ ਵਰਕਰ ਜ਼ਖਮੀ ਵੀ ਹੋ ਗਏ।
ਹਰਿਆਣਾ ਬਜਟ ਸੈਸ਼ਨ ਦੌਰਾਨ ਇਨੈਲੋ ਵੱਲੋਂ ਐਸ.ਵਾਈ.ਐਲ. ਦੇ ਮੁੱਦੇ ‘ਤੇ ਸੰਸਦ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਇਨੈਲੋ ਆਗੂਆਂ ਵੱਲੋਂ ਜੰਤਰ ਮੰਤਰ ‘ਤੇ ਪ੍ਰਦਰਸ਼ਨ ਵੀ ਕੀਤਾ ਗਿਆ। ਇਨੈਲੋ ਨੇਤਾਵਾਂ ਦਾ ਕਹਿਣਾ ਹੈ ਕਿ ਐਸ.ਵਾਈ.ਐਲ. ਨਹਿਰ ਹਰਿਆਣਾ ਦੀ ਜੀਵਨ ਰੇਖਾ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਪੰਜਾਬ ਸਰਕਾਰ ਪਾਣੀ ਨਹੀਂ ਦੇ ਰਹੀ। ਇਸ ਲਈ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਦੇਵੇ।

Check Also

ਫਿਲਮ ਇੰਡਸਟਰੀ ਵਿਚ ਖੁਦਕੁਸ਼ੀਆਂ ਦਾ ਰੁਝਾਨ ਲਗਾਤਾਰ ਜਾਰੀ

ਅਦਾਕਾਰ ਸਮੀਰ ਸ਼ਰਮਾ ਨੇ ਵੀ ਕਰ ਲਈ ਖੁਦਕੁਸ਼ੀ ਮੁੰਬਈ/ਬਿਊਰੋ ਨਿਊਜ਼ ਫਿਲਮ ਇੰਡਸਟਰੀ ਵਿਚ ਖੁਦਕੁਸ਼ੀਆਂ ਦਾ …