-1.6 C
Toronto
Wednesday, December 24, 2025
spot_img
Homeਭਾਰਤਤਿਹਾੜ ਜੇਲ੍ਹ ’ਚ ਬੰਦ ਸਤਿੰਦਰ ਜੈਨ ਨੇ ਦਿੱਤੀ ਜੇਲ੍ਹ ਅਧਿਕਾਰੀਆਂ ਨੂੰ ਧਮਕੀ

ਤਿਹਾੜ ਜੇਲ੍ਹ ’ਚ ਬੰਦ ਸਤਿੰਦਰ ਜੈਨ ਨੇ ਦਿੱਤੀ ਜੇਲ੍ਹ ਅਧਿਕਾਰੀਆਂ ਨੂੰ ਧਮਕੀ

ਕਿਹਾ : ਬਾਹਰ ਆ ਕੇ ਸਭ ਨੂੰ ਦੇਖ ਲਵਾਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਦੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੀ ‘ਆਪ’ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ’ਤੇ ਜੇਲ੍ਹ ਅਧਿਕਾਰੀਆਂ ਨੇ ਧਮਕੀ ਦੇਣ ਦਾ ਆਰੋਪ ਲਗਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਦੇ ਡੀਜੀ ਨੂੰ ਮੰਤਰੀ ਦੇ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ’ਚ ਅਧਿਕਾਰੀਆਂ ਨੇ ਕਿਹਾ ਕਿ ਸਤਿੰਦਰ ਜੈਨ ਜੇਲ੍ਹ ’ਚ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਿਹਾ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ’ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਜਦੋਂ ਲੰਘੇ ਦਿਨੀਂ ਜੇਲ੍ਹ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਜੈਨ ਨੂੰ ਕਾਰਨ ਦੱਸੋ ਨੋਟਿਸ ਦੇਣ ਗਏ ਤਾਂ ਉਸ ਨੇ ਕਿਹਾ ਕਿ ‘ਮੈਂ ਸਭ ਜਾਣਦਾ ਹਾਂ।’ ਬਾਹਰ ਆ ਕੇ ਮੈਂ ਸਭ ਨੂੰ ਦੇਖ ਲਵਾਂਗਾ। ਮੈਂ ਜੇਲ੍ਹ ਅਧਿਕਾਰੀਆਂ ਤੋਂ ਸੀਸੀਟੀਵੀ ਫੁਟੇਜ਼ ਮੰਗਾਂ ਅਤੇ ਜੇਲ੍ਹ ਤੋਂ ਬਾਹਰ ਨਿਕਲ ਕੇ ਸਾਰੇ ਅਧਿਕਾਰੀਆਂ ਨੂੰ ਦੇਖ ਲਵਾਂਗਾ। ਜਦਕਿ ਸਤਿੰਦਰ ਜੈਨ ਨੇ ਇਸ ਸਾਰੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਤਿੰਦਰ ਜੈਨ ਦੀਆਂ ਜੇਲ੍ਹ ਅੰਦਰੋਂ ਤਿੰਨ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਜੇਲ੍ਹ ਅਧਿਕਾਰੀਆਂ ਤੋਂ ਮਾਲਿਸ਼ ਕਰਵਾਉਂਦਾ, ਲੱਤਾਂ ਘੁਟਵਾਉਂਦੇ ਅਤੇ ਵਾਈਸ ਸਟਾਰ ਹੋਟਲ ਵਰਗਾ ਖਾਣਾ ਖਾਂਦੇ ਹੋਏ ਨਜ਼ਰ ਸਨ।

 

 

RELATED ARTICLES
POPULAR POSTS