4.8 C
Toronto
Friday, November 7, 2025
spot_img
Homeਭਾਰਤਭਾਰਤ ਬਣ ਸਕਦਾ ਹੈ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ

ਭਾਰਤ ਬਣ ਸਕਦਾ ਹੈ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ

ਜੂਨ ਮਹੀਨੇ ‘ਚ ਹੀ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ ਟੱਪ ਸਕਦੀ ਹੈ 4 ਲੱਖ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕਾਂ ਵਿਚ ਮੋਹਰੀ ਸਥਾਨ ਵੱਲ ਨੂੰ ਦੌੜਦਾ ਹੋਇਆ ਭਾਰਤ, ਭਾਰਤ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। 9ਵੇਂ ਸਥਾਨ ਤੋਂ 7ਵੇਂ ਸਥਾਨ ‘ਤੇ ਅੱਪੜਿਆ ਭਾਰਤ ਆਉਂਦੇ 1 ਜਾਂ 2 ਦਿਨਾਂ ਦਰਮਿਆਨ ਹੀ ਇਟਲੀ ਨੂੰ ਪਛਾੜ ਕੇ ਇਕ ਪਾਏਦਾਨ ਹੋਰ ਉਪਰ ਪਹੁੰਚ ਜਾਵੇਗਾ। ਪਿਛਲੇ ਦਿਨਾਂ ਤੋਂ ਜਿਵੇਂ ਹਰ ਰੋਜ਼ ਭਾਰਤ ਵਿਚ ਹੁਣ 8 ਹਜ਼ਾਰ ਤੋਂ ਵੱਧ ਮਾਮਲੇ ਹਰ ਰੋਜ਼ ਸਾਹਮਣੇ ਆਉਣ ਲੱਗੇ ਹਨ ਤੇ ਭਾਰਤ ਵਿਚ 1 ਲੱਖ ਮਰੀਜ਼ਾਂ ਨੂੰ ਡੇਢ ਲੱਖ ਹੋਣ ਲਈ ਸਿਰਫ਼ 9 ਦਿਨ ਲਗਦੇ ਹਨ ਜਦੋਂਕਿ ਡੇਢ ਲੱਖ ਤੋਂ 2 ਲੱਖ ਕਰੋਨਾ ਪੀੜਤਾਂ ਦਾ ਅੰਕੜਾ ਛੇ ਦਿਨਾਂ ਵਿਚ ਪਹੁੰਚ ਜਾਂਦਾ ਹੈ। ਅਜਿਹੇ ਵਿਚ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇਕਰ ਇਸੇ ਤੇਜੀ ਨਾਲ ਭਾਰਤ ਵਿਚ ਕਰੋਨਾ ਦੇ ਮਾਮਲੇ ਸਾਹਮਣੇ ਆਉਂਦੇ ਗਏ ਤਾਂ ਛੇਤੀ ਹੀ ਭਾਰਤ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ ਬਣ ਸਕਦਾ ਹੈ। ਸਿਹਤ ਮਾਹਿਰਾਂ ਦੀਆਂ ਰਿਪੋਰਟ ਦੇ ਹਵਾਲੇ ਨਾਲ ਵੀ ਇਹ ਅੰਦਾਜ਼ੇ ਸਾਹਮਣੇ ਆਉਣ ਲੱਗੇ ਹਨ ਕਿ ਜੂਨ ਮਹੀਨੇ ਦੇ ਮੁੱਕਣ ਤੋਂ ਪਹਿਲਾਂ ਹੀ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 4 ਲੱਖ ਤੱਕ ਅੱਪੜ ਸਕਦੀ ਹੈ। ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 2 ਲੱਖ 17 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਜਦਕਿ 6 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਕਾਰਨ ਜਾਨ ਚਲੀ ਗਈ ਹੈ। ਦੂਜੇ ਪਾਸੇ ਵਿਸ਼ਵ ਭਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ 66 ਲੱਖ ਨੂੰ ਢੁੱਕ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ ਵੀ 3 ਲੱਖ 88 ਹਜ਼ਾਰ ਤੋਂ ਪਾਰ ਚਲਾ ਗਿਆ ਹੈ।

RELATED ARTICLES
POPULAR POSTS