ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ‘ਚੋਂ ਅਸਤੀਫਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਚੋਣਾਂ ਵਿਚ ਆਪਣੀ ਸੀਟ ‘ਤੇ ਵੀ ਵੱਡੀ ਜਿੱਤ ਦਰਜ ਕੀਤੀ ਅਤੇ ਕਾਂਗਰਸ ਨੂੰ ਜਿਤਾਉਣ ਲਈ ਵੀ ਕਾਫੀ ਅਹਿਮ ਭੂਮਿਕਾ ਨਿਭਾਈ ਹੈ। ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ਵਿਚ ਡਿਪਟੀ ਸੀ.ਐਮ. ਦਾ ਅਹੁਦਾ ਲੈਣਾ ਚਾਹੁੰਦੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕੋਈ ਡਿਪਟੀ ਸੀ.ਐਮ. ਹੋਵੇ। ਜੇਕਰ ਕੈਪਟਨ ਅਮਰਿੰਦਰ ਦੀ ਇਹ ਗੱਲ ਮੰਨੀ ਗਈ ਤਾਂ ਨਵਜੋਤ ਸਿੱਧੂ ਨੂੰ ਝਟਕਾ ਮਿਲ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਡਿਪਟੀ ਸੀ.ਐਮ. ਦਾ ਅਹੁਦਾ ਉਦੋਂ ਦਿੱਤਾ ਜਾਂਦਾ ਹੈ ਜਦੋਂ ਪਾਰਟੀ ਕੋਲ ਬਹੁਮਤ ਨਾ ਹੋਵੇ ਅਤੇ ਗਠਜੋੜ ਸਰਕਾਰ ਲਈ ਕਿਸੇ ਨੇਤਾ ਨੂੰ ਸਨਮਾਨ ਦੇਣਾ ਜ਼ਰੂਰੀ ਹੋ ਜਾਂਦਾ ਹੈ। ਕਾਂਗਰਸ ਨੇ ਪੰਜਾਬ ਵਿਚ ਵੱਡੀ ਜਿੱਤ ਦਰਜ ਕੀਤੀ ਹੈ ਤੇ ਇਸ ਲਈ ਡਿਪਟੀ ਸੀ.ਐਮ. ਦੇ ਅਹੁਦੇ ਦੀ ਕੋਈ ਲੋੜ ਨਹੀਂ ਹੈ।
Check Also
ਹਰਮਨਪ੍ਰੀਤ ਸਿੰਘ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ
ਜਰਮਨਜੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਰਾਸ਼ਟਰਪਤੀ …